ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • ਇੰਲਟਾਲੇਸ਼ਨ-ਸੰਬੰਧੀ ਸੂਚਨਾ

  • ਟੈਕਨਾਲੋਜੀ ਜਾਣਕਾਰੀ

  • ਜਾਣੇ-ਪਛਾਣੇ ਮੁੱਦੇ

  • ਸਧਾਰਨ ਜਾਣਕਾਰੀ

  • ਅੰਤਰਰਾਸ਼ਟਰੀਕਰਨ

  • ਕਰਨਲ ਸੂਚਨਾ (Kernel Notes)

Red Hat Enterprise Linux 4.92 ਉੱਤੇ ਦੇਰ-ਅੰਤਰਾਲ ਜਾਣਕਾਰੀ (late-breaking) ਲਈ, ਜੋ ਕਿ ਜਾਰੀ ਸੂਚਨਾ ਵਿੱਚ ਨਹੀਂ ਆਉਂਦੇ ਹਨ, Red Hat Knowledgebase ਨੂੰ ਹੇਠ ਦਿੱਤੇ URL ਉੱਤੇ ਵੇਖੋ:

http://kbase.redhat.com/faq/topten_105_0.shtm

ਇੰਸਟਾਲੇਸ਼ਨ-ਸੰਬੰਧੀ ਸੂਚਨਾ

ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਬਾਰੇ ਜਾਣਕਾਰੀ ਸ਼ਾਮਿਲ ਹੈ।

ਸੂਚਨਾ

ਪਹਿਲਾਂ-ਇੰਸਟਾਲ Red Hat Enterprise Linux ਸਿਸਟਮ ਦਾ ਨਵੀਨੀਕਰਨ ਕਰਨ ਲਈ, ਤੁਹਾਨੂੰ Red Hat Network ਤੋਂ ਉਹ ਪੈਕੇਜ ਅੱਪਡੇਟ ਕਰਨੇ ਚਾਹੀਦੇ ਹਨ, ਜੋ ਕਿ ਤਬਦੀਲ ਹੋ ਗਏ ਹਨ।

ਤੁਸੀਂ ਐਨਾਕਾਂਡਾ ਨੂੰ Red Hat Enterprise Linux 4.92 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 4 ਤੋਂ Red Hat Enterprise Linux 4.92 ਦੇ ਨਵੀਨ ਵਰਜਨ ਲਈ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।

ਜੇਕਰ ਤੁਸੀਂ Red Hat Enterprise Linux 4.92 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਕਿਉਂਕਿ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ। ਇਹ ਸੀਡੀਆਂ Red Hat Enterprise Linux ਦੀ ਇੰਸਟਾਲੇਸ਼ਨ ਤੋਂ ਬਾਅਦ ਇੰਸਟਾਲ ਹੋਣੀਆ ਜਰੂਰੀ ਹਨ।

Note that the minimum RAM required to install Red Hat Enterprise Linux 4.92 has been raised to 1GB; the recommended RAM is 2GB. If a machine has less than 1GB RAM, the installation process may hang.

ISO ਸੰਖੇਪ ਅਤੇ ਰਜਿਸਟਰੇਸ਼ਨ

Red Hat Enterprise Linux 4.92 ਵਿਚਲੀ ਮੀਡੀਆ ਕਿੱਟ ਦਾ ਢਾਂਚਾ Red Hat Enterprise Linux ਦੇ ਪਿਛਲੇ ਵਰਜਨ ਤੋਂ ਤਬਦੀਲ ਹੋ ਗਿਆ ਹੈ। ਵੱਖ-ਵੱਖ ਵੇਰੀਐਂਟ ਅਤੇ ISO ਪ੍ਰਤੀਬਿੰਬਾਂ ਨੂੰ ਦੋ ਤੱਕ ਤਬਦੀਲ ਕੀਤਾ ਹੈ:

  • Red Hat Enterprise Linux 4.92 ਸਰਵਰ

  • Red Hat Enterprise Linux 4.92 ਕਲਾਈਂਟ

ਲੜੀਆਂ ਵਿੱਚ ਬਹੁਤ ਸਾਰੀਆਂ ਚੋਣਾਂ ਸ਼ਾਮਿਲ ਹਨ ਜੋ ਕੋਰ ਡਿਸਟਰੀਬਿਊਸ਼ਨ ਲਈ ਹੋਰ ਸਹੂਲਤਾਂ ਦਿੰਦੀਆਂ ਹਨ:

Red Hat Enterprise Linux 4.92 ਸਰਵਰ

  • Red Hat Enterprise Linux — ਮੂਲ ਬਹੁ-ਉਦੇਸ਼ੀ ਸਰਵਰ ਓਪਰੇਟਿੰਗ ਸਿਸਟਮ ਜਿਸ ਵਿੱਚ 4 ਵਰਚੁਅਲ ਇਕਾਈਆਂ ਲਈ ਸਹਿਯੋਗ ਸਮੇਟ ਵਰਚੁਅਲਾਈਜੇਸ਼ਨ ਸ਼ਾਮਿਲ ਹੈ।

  • Red Hat Enterprise Linux ਵਰਚੁਅਲਾਈਜੇਸ਼ਨ ਪਲੇਟਫਾਰਮ — ਡਾਟਾਸੈਂਟਰ ਵਰਚੁਅਲਾਈਜੇਸ਼ਨ ਓਪਰੇਡਿੰਗ ਸਿਸਟਮ ਜਿਸ ਵਿੱਚ ਕਲੱਸਟਰਿੰਗ ਅਤੇ ਕਲੱਸਟਰ ਸਟੋਰੇਜ਼ ਸ਼ਾਮਿਲ ਹਨ

Red Hat Enterprise Linux 4.92 ਕਲਾਈਂਟ

  • Red Hat Enterprise Linux ਡਿਸਕਟਾਪ — ਨਾਲੇਜ-ਵਰਕਰ ਡਿਸਕਟਾਪ ਉਤਪਾਦ

  • ਵਰਕਸਟੇਸ਼ਨ ਚੋਣਾਂ — ਇੰਜਨੀਅਰਿੰਗ ਅਤੇ ਵਿਕਾਸ ਵਰਕਸਟੇਸ਼ਨਾਂ ਲਈ ਐਡ-ਆਨ ਚੋਣ।

  • Virtualization Option — add-on option for virtualization support

ਇੱਕੋ ਹੀ ਲੜੀ ਜਾਂ ISO ਪ੍ਰਤੀਬਿੰਬ ਵਿੱਚ ਚੋਣਵੇਂ ਸੰਖੇਪਾਂ ਸਮੇਤ, ਇਹ ਧਿਆਨ ਰੱਖੋ ਕਿ ਇੰਸਟਾਲੇਸ਼ਨ ਲਈ ਦਿੱਤੇ ਸੰਖੇਪ ਅਤੇ ਮੈਂਬਰੀ ਵਾਲੇ ਸੰਖੇਪ ਵੱਖਰੇ ਨਾ ਹੋਣ। ਅਜਿਹਾਂ ਵੱਖਰੇਵਾਂ ਬੱਗ ਅਤੇ ਨਾ-ਰੋਕਣ ਯੋਗ ਖਤਰੇ ਪੈਦਾ ਕਰ ਸਕਦਾ ਹੈ।

ਇਹ ਜਾਂ ਕਰਨ ਲਈ ਕਿ ਦਿੱਤੇ ਗਏ ਸੰਖੇਪ ਮੈਂਬਰੀ ਨਾਲ ਸਮਕਾਲੀ ਹਨ, Red Hat Enterprise Linux 4.92 ਲਈ ਇੱਕ ਇਸੰਟਾਲੇਸ਼ਨ ਨੰਬਰ ਭਰਨਾ ਜਰੂਰੀ ਹੈ ਜੋ ਇੰਸਟਾਲਰ ਨੂੰ ਸਹੀ ਪੈਕੇਜ ਸਮੂਹ ਚੁਣਨ ਲਈ ਮਦਦ ਕਰਦਾ ਹੈ।

ਜੇ ਤੁਸੀਂ ਇੰਸਟਾਲੇਸ਼ਨ ਨੰਬਰ ਨਾ ਦਿੱਤਾ, ਤਾਂ ਕੋਰ ਸਰਵਰ ਜਾਂ ਡਿਸਕਟਾਪ ਇੰਸਟਾਲੇਸ਼ਨ ਕਰਨੀ ਪਵੇਗੀ। ਅਤੇ ਕਾਰਜਕੁਸ਼ਲਤਾ ਬਾਅਦ ਵਿੱਚ ਦਸਤੀ ਸ਼ਾਮਿਲ ਕੀਤੀ ਜਾ ਸਕਦੀ ਹੈ।

ਮੂਲ ਨੰਬਰ ਜੋ ਵਰਤੇ ਜਾ ਸਕਦੇ ਹਨ:

ਸਰਵਰ

  • Red Hat Enterprise Linux (Server ): 31cfdaf1358c25da

  • Red Hat Enterprise Linux (Server + Virtualization): 2515dd4e215225dd

  • Red Hat Enterprise Linux ਵਰਚੁਅਲਾਈਜੇਸ਼ਨ ਪਲੇਟਫਾਰਮ: 49af89414d147589

ਕਲਾਂਈਟ

  • Red Hat Enterprise Linux ਡਿਸਕਟਾਪ: 660266e267419c67

  • Red Hat Enterprise Linux Desktop / Virtualization Option: fed67649ff918c77

  • Red Hat Enterprise Linux ਡਿਸਕਟਾਪ / ਵਰਕਸਟੇਸ਼ਨ ਚੋਣ: da3122afdb7edd23

  • Red Hat Enterprise Linux Desktop / Workstation / Virtualization Option: 7fcc43557e9bbc42

ਸਬ-ਵਰਜਨ (Subversion)

Red Hat Enterprise Linux 4.92 ਵਿੱਚ, ਸਬਵਰਜਨ ਵਰਜਨ ਕੰਟਰੋਲ ਨੂੰ Berkeley DB 4.3 ਨਾਲ ਜੋੜਿਆ ਗਿਆ ਹੈ। ਜੇ Red Hat Enterprise Linux 4 ਤੋਂ ਅੱਪਗਰੇਡ ਕੀਤਾ ਗਿਆ ਹੈ ਅਤੇ Berkeley DB ਬੈਕਐਂਡ "BDB" (ਨਾ ਕਿ ਸ਼ੁੱਧ ਫਾਇਲ ਸਿਸਟਮ-ਅਧਾਰਿਤ "FSFS" ਬੈਕਐਂਡ) ਵਰਤਣ ਵਾਲੇ ਸਿਸਟਮ ਉੱਪਰ ਕੋਈ ਸਬਵਰਜਨ ਰਿਪੋਜ਼ਟਰੀ ਬਣਾਈ ਗਈ ਹੈ, ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਅੱਪਗਰੇਡ ਤੋਂ ਬਾਅਦ ਰਿਪੋਜ਼ਟਰੀ ਵਰਤਣ ਯੋਗ ਹੋਵੇ। ਇਹ ਕਾਰਜ Red Hat Enterprise Linux 4 ਸਿਸਟਮ ਉੱਪਰ, Red Hat Enterprise Linux 4.92 ਨੂੰ ਅੱਪਗਰੇਡ ਕਰਨ ਤੋਂ ਪਹਿਲਾਂ ਲਾਗੂ ਕਰਨਾ ਜਰੂਰੀ ਹੈ:

  1. ਕੋਈ ਵੀ ਚੱਲ ਰਿਹਾ ਕਾਰਜ ਬੰਦ ਕਰੋ ਅਤੇ ਜਾਂਚ ਕਰੋ ਕਿ ਕੋਈ ਕਾਰਜ ਰਿਪੋਜ਼ਟਰੀ ਨੂੰ ਵਰਤ ਨਹੀਂ ਰਿਹਾ (ਉਦਾਹਰਨ ਲਈ, httpd ਜਾਂ svnserve; ਜਾਂ ਡਾਇਰੈਕਟ ਪਹੁੰਚ ਸਮੇਤ ਕੋਈ ਲੋਕਲ ਉਪਭੋਗੀ)।

  2. ਰਿਪੋਜ਼ਟਰੀ ਦਾ ਬੈਕਅੱਪ ਲਓ; ਉਦਾਹਰਨ ਲਈ:

    
    svnadmin dump /path/to/repository | gzip 
    > repository-backup.gz
                                    
  3. ਹੇਠਲੀ ਰਿਪੋਜ਼ਟਰੀ ਉੱਪਰ svnadmin recover ਕਮਾਂਡ ਚਲਾਓ:

    
    svnadmin recover /path/to/repository
                                    
  4. ਰਿਪੋਜ਼ਟਰੀ ਵਿੱਚ ਨਾ-ਵਰਤੀਆਂ ਲਾਗ ਫਾਇਲਾਂ ਹਟਾਓ:

    
    svnadmin list-unused-dblogs /path/to/repository | xargs rm -vf
                                    
  5. ਰਿਪੋਜ਼ਟਰੀ ਵਿੱਚ ਬਾਕੀ ਬਚੀਆਂ ਸ਼ੇਅਰ-ਮੈਮੋਰੀ ਫਾਇਲਾਂ ਹਟਾਓ:

    
    rm -f /path/to/repository/db/__db.0*
                                    

ਟੈਕਨਾਲੋਜੀ ਜਾਣਕਾਰੀ

ਟੈਕਨਾਲੋਜੀ ਜਾਣਕਾਰੀ ਵਿੱਚ ਵਿਸ਼ੇਸ਼ਤਾਵਾਂ ਹਨ ਜੋ ਹੁਣ ਸਹਿਯੋਗੀ ਨਹੀਂ ਹਨ, ਪਰ ਰੀਲੀਜ਼ ਵਿੱਚ ਸ਼ਾਮਿਲ ਹਨ। ਇਹਨਾਂ ਦੀ ਕਾਰਜਕੁਸ਼ਲਤਾ ਦੀ ਜਾਂਚ ਕੀਤੀ ਜਾ ਸਕਦੀ ਹੈ, ਭਾਵੇਂ ਟੈਕਨਾਲੋਜੀ ਜਾਣਕਾਰੀ ਲਈ ਦਿੱਤਾ ਸਹਿਯੋਗ ਸਿਰਫ ਵੱਧ-ਤਰਜੀਹ ਵਾਲੇ ਸੁਰੱਖਿਆ ਮੁੱਦਿਆਂ ਵਾਸਤੇ ਇੱਰਟਾ ਹੀ ਹੈ।

ਇਸ ਦੇ ਵਿਕਾਸ ਵਿੱਚ, ਟੈਕਨਾਲੋਜੀ ਜਾਣਕਾਰੀ ਦਾ ਵਾਧੂ ਭਾਗ ਵੀ ਲੋਕਾਂ ਲਈ ਜਾਂਚ ਵਾਸਤੇ ਉਪਲੱਬਧ ਹੋ ਸਕਦਾ ਹੈ। ਇਹ Red Hat ਦਾ ਕੰਮ ਹੈ ਕਿ ਆਉਣ ਵਾਲੇ ਛੋਟੇ ਜਾਂ ਵੱਡੇ ਰੀਲੀਜ਼ਾਂ ਵਿੱਚ ਟੈਕਨਾਲੋਜੀ ਜਾਣਕਾਰੀ ਨੂੰ ਪੂਰੀ ਤਰਾਂ ਸਹਿਯੋਗ ਦੇਣਾ।

ਸਟੇਟਲੈੱਸ ਲੀਨਕਸ

Red Hat Enterprise Linux 4.92 ਦੇ ਇਸ ਬੀਟਾ ਵਰਜਨ ਵਿੱਚ ਸ਼ਾਮਿਲ ਹਨ, ਸਟੇਟਲੈੱਸ ਲੀਨਕਸ ਲਈ ਢਾਂਚੇ ਦੇ ਹਿੱਸਿਆਂ ਨੂੰ ਯੋਗ ਕਰਨਾ। ਸਟੇਟਲੈੱਸ ਲੀਨਕਸ, ਸਿਸਟਮ ਨੂੰ ਕਿਵੇਂ ਚਲਾਉਣਾ ਤੇ ਪਰਬੰਧਨ ਕਰਨਾ ਹੈ, ਬਾਰੇ ਇੱਕ ਵਿਧੀ ਹੈ ਜੋ ਕਿ ਬਹੁਤ ਸਾਰੇ ਸਿਸਟਮਾਂ ਨੂੰ ਅਦਲਾ-ਬਦਲੀ ਕਰਕੇ ਮਨਜੂਰੀ ਅਤੇ ਪਰਬੰਧਨ ਨੂੰ ਸੌਖਾ ਬਣਾਉਣ ਲਈ ਬਣਾਈ ਗਈ ਹੈ। ਅਜਿਹਾ ਮੁੱਖ ਤੌਰ ਤੇ ਤਿਆਰ ਕੀਤੇ ਸਿਸਟਮ ਪ੍ਰਤੀਬਿੰਬ ਸਥਾਪਤ ਕਰਕੇ ਕੀਤਾ ਜਾਂਦਾ ਹੈ ਜੋ ਕਿ ਸਟੇਟਲੈੱਸ ਸਿਸਟਮਾਂ ਦੀ ਵੱਡੀ ਗਿਣਤੀ ਵਿੱਚ ਓਪਰੇਟਿੰਗ ਸਿਸਟਮ ਨੂੰ ਸਿਰਫ-ਪੜਨ ਵਾਲੇ ਰੂਪ ਵਿੱਚ ਚਲਾ ਕੇ, ਹਟਾਇਆ ਅਤੇ ਪਰਬੰਧਨ ਕੀਤਾ ਜਾਂਦਾ ਹੈ।

ਇਸ ਮੌਜੂਦਾ ਵਿਕਾਸ ਸਥਿਤੀ ਵਿੱਚ, ਸਟੇਟਲੈੱਸ ਵਿਸ਼ੇਸ਼ਤਾਵਾਂ ਲੋੜੀਂਦੇ ਉਦੇਸ਼ਾਂ ਦਾ ਸਬਸੈੱਟ ਹਨ। ਇਸੇ ਕਰਕੇ, ਸਮਰੱਥਾ ਨੂੰ technology preview ਲੇਬਲ ਕੀਤਾ ਗਿਆ ਹੈ।

ਹੇਠਾਂ Red Hat Enterprise Linux 4.92 ਬੀਟਾ ਵਿੱਚ ਸ਼ਾਮਿਲ ਸ਼ੁਰੂਆਤੀ ਯੋਗਤਾਵਾਂ ਦੀ ਸੂਚੀ ਹੈ:

  • NFS ਉੱਪਰ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ

  • NFS ਉੱਪਰ ਲੂਪਬੈਕ ਦੁਆਰਾ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ

  • iSCSI ਉੱਪਰ ਚੱਲ ਰਿਹਾ ਹੈ

ਲੋਕਲ ਫਾਇਲ ਸਿਸਟਮ ਉੱਪਰ ਤਬਦੀਲੀ ਸਮੇਤ ਚੱਲਣ ਲਈ ਮਾਸਟਰ ਸਰਵਰ ਤੋਂ ਸਮਕਾਲਤਾ ਅਜੇ ਲੋੜੀਂਦੀ ਕਰਨਲ ਤਬਦੀਲੀ ਕਰਕੇ, ਸ਼ਾਮਿਲ ਨਹੀਂ ਕੀਤੀ ਗਈ।

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜੋ ਸਟੇਟਲੈੱਸ ਕੋਡ ਦੀ ਜਾਂਚ ਵਿੱਚ ਦਿਲਚਸਪੀ ਰੱਖਦੇ ਹਨ, http://fedoraproject.org/wiki/StatelessLinuxHOWTO ਉੱਪਰ HOWTO ਪੜੋ ਅਤੇ stateless-list@redhat.com ਨਾਲ ਜੁੜੋ।

GFS2

GFS2 ਇੱਕ ਵਿਕਾਸ ਸੰਬੰਧੀ ਤਕਨੀਕ ਹੈ ਜੋ GFS ਫਾਇਸ ਸਿਸਟਮ ਤੇ ਅਧਾਰਿਤ ਹੈ। ਜਦੋਂ ਕਿ ਪੂਰਾ ਕਿਰਿਆਸ਼ੀਲ, GFS2 ਹਾਲੇ ਉਤਪਾਦਨ-ਤਿਆਰੀ ਵਿੱਚ ਨਹੀਂ ਮੰਨਿਆ ਜਾਂਦਾ ਹੈ। GFS, ਜੋ 5 ਸਾਲਾਂ ਤੋਂ ਉਤਪਾਦਨ ਵਿੱਚ ਆ ਰਿਹਾ ਹੈ, ਇਸ ਰੀਲੀਜ਼ ਵਿੱਚ ਵੀ ਆ ਰਿਹਾ ਹੈ ਅਤੇ ਨਾਨ-ਕਲੱਸਟਰਡ ਡਾਟਾ ਫਾਇਲ ਸਿਸਟਮ (root ਅਤੇ boot ਫਾਇਲ ਸਿਸਟਮ ਨੂੰ ਛੱਡ ਕੇ) ਲਈ ਪੂਰੀ ਤਰਾਂ ਸਹਿਯੋਗੀ ਹੈ, ਅਤੇ ਕਲੱਸਟਰਡ ਢਾਂਡੇ ਦੀ ਮੌਜੂਦਗੀ ਵਿੱਚ ਸ਼ੇਅਰ ਕੀਤੇ ਭੰਡਾਰ ਉੱਪਰ ਕਲੱਸਟਰਡ ਫਾਇਲ ਸਿਸਟਮ ਸੰਰਚਨਾ ਵਿੱਚ ਵੀ ਸਹਿਯੋਗ ਹੈ। GFS2 ਨੂੰ ਆਉਣ ਵਾਲੇ Red Hat Enterprise Linux 4.92 ਅੱਪਡੇਟ ਵਿੱਚ ਪੂਰੀ ਤਰਾਂ ਸਹਿਯੋਗ ਦੇਣ ਦਾ ਉਦੇਸ਼ ਹੈ। ਇਸ ਵਿੱਚ ਇਨ-ਪਲੇਸ ਤਬਦੀਲੀ ਸਹੂਲਤ gfs2_convert ਵੀ ਹੈ, ਜੋ GFS ਫਾਇਲ ਸਿਸਟਮ ਦੇ ਮੈਟਾ ਡਾਟਾ ਨੂੰ GFS2 ਵਿੱਚ ਤਬਦੀਲ ਕਰਕੇ ਅੱਪਡੇਟ ਕਰਦੀ ਹੈ।

FS-Cache

FS-Cache ਇੱਕ ਰਿਮੋਟ ਫਾਇਲ ਸਿਸਟਮ ਲਈ ਲੋਕਲ ਕੈਚਿੰਗ ਸਹੂਲਤ ਹੈ; ਇਹ ਉਪਭੋਗੀਆਂ ਨੂੰ NFS ਡਾਟੇ ਨੂੰ ਲੋਕਲ ਮਾਊਂਟ ਕੀਤੀ ਡਿਸਕ ਉੱਪਰ ਸੰਭਾਲ ਸਕਦੇ ਹੋ। FS-Cache ਸਹੂਲਤ ਨਿਰਧਾਰਤ ਕਰਨ ਲਈ, cachefilesd RPM ਇੰਸਟਾਲ ਕਰੋ ਅਤੇ /usr/share/doc/cachefilesd-<version>/README ਵਿੱਚ ਦਿੱਤੀਆਂ ਹਦਾਇਤਾਂ ਮੁਤਾਬਿਕ ਚੱਲੋ।

<version> ਨੂੰ ਇੰਸਟਾਲ ਕੀਤੇ cachefilesd ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ।

Compiz

Compiz ਇੱਕ OpenGL-ਅਧਾਰਿਤ ਕੰਪੋਜ਼ਿਗ ਵਿੰਡੋ ਮੈਨੇਜਰ ਹੈ। ਰੈਗੂਲਰ ਵਿੰਡੋ ਮੈਨੇਜਮੈਂਟ ਦੇ ਨਾਲ, compiz ਵੀ ਕੰਪੋਜ਼ਿਗ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਹੈ। ਇਸ ਰੋਲ ਵਿੱਚ, compiz ਪੂਰੀ ਡਿਸਕਟਾਪ ਰੀ-ਡਰਾਇੰਗ ਨੂੰ ਸਹਿਯੋਗ ਦਿੰਦਾ ਹੈ ਤੇ ਸਮਕਾਲੀ ਬਣਾਉਂਦਾ ਹੈ, ਘੱਟ ਫਿੱਕੀ ਅਤੇ ਵੱਧ ਗੂੜੀ ਦਿੱਖ ਨਾਲ ਮੁਲਾਇਮ ਡਿਸਕਟਾਪ ਤੋਂ ਬਲਣ ਲਈ।

Compiz ਅਨੁਕੂਲਤਾ ਪ੍ਰਭਾਵਾਂ ਜਿਵੇਂ ਲਾਈਵ ਥੰਬਨੇਲ ਵਿੰਡੋ ਅਤੇ ਵਿੰਡੋ ਡਰਾਪ ਸ਼ੈੱਡੋ, ਅਤੇ ਐਨੀਮੇਟਡ ਵਿੰਡੋ ਅਲਪੀਕਰਨ ਅਤੇ ਵਰਚੁਅਲਾਈਜੇਸ਼ਨ ਡਿਸਕਟਾਪਾਂ ਵਿੱਚ ਤਬਦੀਲੀ ਆਦਿ ਲਈ 3D ਹਾਰਡਵੇਅਰ ਪ੍ਰਵੇਗ ਵਰਤਦੀ ਹੈ।

ਮੌਜੂਦਾ ਰੈਂਡਰਿੰਗ ਢਾਂਚੇ ਵਿੱਚ ਪਾਬੰਦੀਆਂ ਦੇ ਕਾਰਨ, compiz ਡਾਇਰੈਕਟ ਰੈਂਡਰਿੰਗ OpenGL ਕਾਰਜਾਂ ਨਾਲ ਜਾਂ ਉਹਨਾਂ ਕਾਰਜਾਂ ਨਾਲ ਜੋ Xv ਐਕਸਟੈਂਸ਼ਨ ਵਰਤਦੇ ਹਨ, ਠੀਕ ਤਰਾਂ ਕੰਮ ਨਹੀਂ ਕਰ ਸਕਦਾ। ਅਜਿਹੇ ਕਾਰਜ ਖਤਰਨਾਕ ਰੈਂਡਰਿੰਗ ਵੇਖਾਂਉਂਦੇ ਹਨ; ਇਸ ਦੇ ਕਾਰਨ, ਵਿਸ਼ੇਸ਼ਤਾ ਨੂੰ ਪੂਰੀ ਤਰਾਂ ਸਹਿਯੋਗ ਨਹੀਂ ਹੈ।

Ext3 ਲਈ ਸੋਧ

Red Hat Enterprise Linux 4.92 ਵਿੱਚ, EXT3 ਫਾਇਲ ਸਿਸਟਮ ਸਮਰੱਥਾ 8ਟੈਬਾ ਤੋਂ ਲੈ ਕੇ 16ਟੈਬਾ ਤੱਕ ਵਧਾਈ ਗਈ ਹੈ। ਇਸ ਸਮਰੱਥਾ ਨੂੰ ਟੈਕਨਾਲੋਜੀ ਜਾਣਕਾਰੀ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ, ਅਤੇ Red Hat Enterprise Linux 4.92 ਦੇ ਆਉਣ ਵਾਲੇ ਰੀਲੀਜ਼ ਵਿੱਚ ਪੂਰੇ ਸਹਿਯੋਗ ਦਾ ਉਦੇਸ਼ ਹੈ।

ਜਾਣੇ-ਪਛਾਣੇ ਮੁੱਦੇ

  • bind ਅੱਪਗਰੇਡ ਗਲਤੀ: bind ਨੂੰ ਅੱਪਗਰੇਡ ਕਰਨ ਸਮੇਂ, ਇੱਕ No such file or directory ਗਲਤੀ ਆ ਸਕਦੀ ਹੈ। ਇਹ ਇੰਸਟਾਲੇਸ਼ਨ ਕ੍ਰਮ ਬੱਗ ਦੇ ਕਾਰਨ ਹੁੰਦੀ ਹੈ, ਜੋ ਪਹਿਲਾਂ ਹੀ GA ਨੂੰ ਦੱਸਿਆ ਜਾਵੇਗਾ। ਇਸ ਉੱਪਰ ਕੰਮ ਕਰਨ ਲਈ, ਰੂਟ ਦੇ ਤੌਰ ਤੇ ਲਾਗਇਨ ਕਰੋ ਅਤੇ /usr/sbin/bind-chroot-admin --enable ਚਲਾਓ (ਜੇ ਤੁਸੀਂ bind-chroot ਪੈਕੇਜ ਇੰਸਟਾਲ ਕੀਤਾ ਹੈ) ਜਾਂ /usr/sbin/bind-chroot-admin --sync ਚਲਾਓ (ਜੇ ਤੁਸੀਂ caching-nameserver ਪੈਕੇਜ ਇੰਸਟਾਲ ਕੀਤਾ ਹੈ)।

  • caching-nameserver ਅੱਪਗਰੇਡ ਗਲਤੀ: caching-nameserver ਨੂੰ ਅੱਪਗਰੇਡ ਕਰਨ ਸਮੇਂ, ਲਾਗ ਇੱਕ invalid context ਗਲਤੀ ਵੇਖਾਉਂਦਾ ਹੈ। ਇਹ selinux-policy ਪੈਕੇਜ ਨਾਲ ਨਿਰਭਰਤਾ ਮੁੱਦੇ ਕਰਕੇ ਹੁੰਦਾ ਹੈ, ਜੋ ਪਹਿਲਾਂ ਹੀ GA ਨੂੰ ਦੱਸਿਆ ਜਾਵੇਗਾ। ਇਸ ਉੱਪਰ ਕੰਮ ਕਰਨ ਲਈ, ਰੂਟ ਦੇ ਤੌਰ ਤੇ ਲਾਗਇਨ ਕਰੋ ਅਤੇ /usr/sbin/bind-chroot-admin --sync ਚਲਾਓ।

  • ਕਰਨਲ ਮੈਡਿਊਲ ਪੈਕੇਜ (kmods) ਸਿਰਫ kABI ਨਿਰਭਰਤਾਵਾਂ ਨਾਲ ਬਣਾਏ ਜਾ ਸਕਦੇ ਹਨ ਜੇ ਇਹ ਉਸ ਸਿਸਟਮ ਲਈ ਬਣਾਏ ਜਾ ਰਹੇ ਹਨ ਜਿਸ ਉੱਪਰ kernel-devel ਅਤੇ ਇਸ ਦੇ ਅਨੁਸਾਰੀ ਕਰਨਲ ਪੈਕੇਜ ਇੰਸਟਾਲ ਹਨ। ਇਸ ਲਈ, ਹੁਣ kABI-enhanced kmods ਨੂੰ ਨਾ-ਇੰਸਟਾਲ ਕੀਤੇ ਕਰਨਲਾਂ ਨਾਲ ਬਣਾਉਣਾ ਸੰਭਵ ਨਹੀਂ। ਇਸ ਅਯੋਗਤਾ ਬਾਰੇ ਪਹਿਲਾਂ ਹੀ GA ਨੂੰ ਦੱਸਿਆ ਜਾਵੇਗਾ।

  • ਹੋਸਟ ਬੱਸ ਅਡਾਪਟਰ ਜੋ MegaRAID ਡਰਾਈਵਰ ਵਰਤਦਾ ਹੈ, ਨੂੰ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਵਿੱਚ ਚੱਲਣ ਲਈ ਨਿਰਧਾਰਤ ਕਰਨਾ ਜਰੂਰੀ ਹੈ, ਨਾ ਕਿ "I2O" ਇੰਮੂਲੇਸ਼ਨ ਮੋਡ ਵਿੱਚ। ਅਜਿਹਾ ਕਰਨ ਲਈ, ਇਹ ਪਗ ਵਰਤੋ:

    1. MegaRAID BIOS ਨਿਰਧਾਰਨ ਸਹੂਲਤ ਦਿਓ।

    2. ਅਡਾਪਟਰ ਵਿਵਸਥਾ ਮੇਨੂ ਦਿਓ।

    3. ਹੋਰ ਅਡਾਪਟਰ ਚੋਣਾਂ ਅਧੀਨ, ਇਮੂਲੇਸ਼ਨ ਚੁਣੋ ਅਤੇ ਇਸ ਨੂੰ ਮੁੱਖ ਭੰਡਾਰ ਲਈ ਨਿਰਧਾਰਤ ਕਰੋ।

    ਜੇ ਅਡਾਪਟਰ ਗਲਤੀ ਨਾਲ "I2O" ਇੰਮੂਲੇਸ਼ਨ ਲਈ ਨਿਰਧਾਰਤ ਕੀਤਾ ਗਿਆ ਹੈ, ਤਾਂ ਸਿਸਟਮ i2o ਡਰਾਈਵਰ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਅਸਫਲ ਹੋ ਜਾਵੇਗਾ, ਅਤੇ ਅਡਾਪਟਰ ਨੂੰ ਕੰਮ ਨਹੀਂ ਕਰਨ ਦੇਵੇਗਾ।

    ਪਿਛਲੇ Red Hat Enterprise Linux ਰੀਲੀਜ਼ I20 ਡਰਾਈਵਰ ਨੂੰ MegaRAID ਡਰਾਈਵਰ ਤੋਂ ਪਹਿਲਾਂ ਲੋਡ ਨਹੀਂ ਕਰ ਸਕਦੇ ਸੀ। ਇਸ ਤੋਂ ਬਿਨਾਂ, ਲੀਨਕਸ ਨਾਲ ਵਰਤੋਂ ਸਮੇਂ ਹਾਰਡਵੇਅਰ ਹਮੇਸ਼ਾ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਲਈ ਨਿਰਧਾਰਤ ਨਹੀਂ ਕਰਨਾ ਚਾਹੀਦਾ ਸੀ।

  • ext3 / jbd kernel panic: ਫਾਇਲ ਸਿਸਟਮਾਂ ਲਈ ਭਾਰੀ I/O ਜਿੱਥੇ ਬਲਾਕ ਅਕਾਰ ਸਫਾ ਅਕਾਰ ਤੋਂ ਛੋਟਾ ਹੁੰਦਾ ਹੈ, ਨਾਲ jbd ਖਰਾਬ ਹੋ ਸਕਦਾ ਹੈ।

    ਇਸ ਮੁੱਦੇ ਦੀ ਜਾਂਚ ਕੀਤੀ ਗਈ ਹੈ ਅਤੇ GA ਵਿੱਚ ਹੱਲ ਕੀਤਾ ਜਾਵੇਗਾ।

  • ਵਰਚੁਅਲਾਈਜੇਸ਼ਨ ਗੈਸਟ ਇੰਸਟਾਲੇਸ਼ਨ ਗਲਤੀ: eth1 ਉੱਪਰ ਮੂਲ ਈਥਰਨੈੱਟ ਕੁਨੈਕਸ਼ਨ ਨਾਲ ਸਿਸਟਮ ਉੱਪਰ ਪੈਰਾਵਰਟ ਗੈਸਟ ਇੰਸਟਾਲ ਕਰਨ ਨਾਲ No Driver Found ਗਲਤੀ ਆਉਂਦੀ ਹੈ। ਇਸ ਉੱਪਰ ਕੰਮ ਕਰਨ ਲਈ, eth0 ਨੂੰ ਮੂਲ ਈਥਰਨੈੱਟ ਕੁਨੈਕਸ਼ਨ ਨਿਰਧਾਰਤ ਕਰੋ।

    ਇਸ ਮੁੱਦੇ ਦੀ ਜਾਂਚ ਕੀਤੀ ਗਈ ਹੈ ਅਤੇ GA ਵਿੱਚ ਹੱਲ ਕੀਤਾ ਜਾਵੇਗਾ।

  • Anaconda incorrectly selects vesa driver: when Red Hat Enterprise Linux 4.92 is installed in text-only mode on a system with a geforce 5200-based video card, the vesa driver will be selected. This is incorrect, and will cause the screen to go blank once you run system-config-display. This issue will be resolved in GA.

    To work around this, open xorg.conf and change the line Driver "vesa" to Driver "nv".

  • Virtualization paravirt guest installation failure: attempting to install a paravirt guest on a system where SELinux is enabled will fail. This issue is being investigated and will be resolved in GA.

    To work around this, turn off SELinux before installing a paravirt guest.

  • Virtualization guest boot bug: when you install a fully virtualized guest configured with vcpus=2, the fully virtualized guest may take an unreasonably long time to boot up. This issue is being investigated and will be resolved in GA.

    To work around this, disable the guest ACPI by using the kernel parameters acpi=strict or acpi=static for the virtualized kernel during grub boot.

  • X Display Server crashes with virtualized kernel: when booting with the virtualized kernel, the X server will crash upon startup. This issue is being investigated and will be resolved in GA.

    To work around this, edit /etc/X11/xorg.conf by adding the following line in the ServerLayout section:

    
    Option        "Int10Backend"        "<mode>"        
                    

    Replace <mode> with either vm86 (the default when running a bare Linux kernel) or x86emu (when running a virtualized kernel). This will allow runtime selection of the int10 execution method.

ਸਧਾਰਨ ਜਾਣਕਾਰੀ

ਇਸ ਭਾਗ ਵਿੱਚ ਉਹ ਸਧਾਰਨ ਜਾਣਕਾਰੀ ਸ਼ਾਮਿਲ ਹੈ, ਜੋ ਕਿ ਇਸ ਦਸਤਾਵੇਜ਼ ਦੇ ਹੋਰ ਭਾਗ ਨਾਲ ਸੰਬੰਧਤ ਨਹੀਂ ਹੈ।

ਵਰਚੁਅਲਾਈਜੇਸ਼ਨ

Red Hat Enterprise Linux 4.92 ਵਿੱਚ i686 ਅਤੇ x86-64 ਲਈ ਸਮਰੱਥਾ ਸ਼ਾਮਿਲ ਹੈ, ਅਤੇ ਵਰਚੁਅਲਾਈਜੇਸ਼ਨ ਵਾਤਾਵਰਨ ਦੇ ਪਰਬੰਧਨ ਲਈ ਲੋੜੀਂਦਾ ਸਾਫਟਵੇਅਰ ਢਾਂਚਾ ਵੀ ਸ਼ਾਮਿਲ ਹੈ।

Red Hat Enterprise Linux 4.92 ਵਿੱਚ ਵਰਚੁਅਲਾਈਜੇਸ਼ਨ ਲਾਗੂ ਕਰਨਾ hypervisor ਤੇ ਅਧਾਰਿਤ ਹੈ, ਜੋ ਘੱਟ ਓਵਰਹੈੱਡ ਵਰਚੁਅਲਾਈਜੇਸ਼ਨ ਨੂੰ ਪੈਰਾਵਰਚੁਅਲਾਈਜੇਸ਼ਨ ਦੁਆਰਾ ਸਹਿਯੋਗ ਦਿੰਦਾ ਹੈ। Intel ਵਰਚੁਅਲਾਈਜੇਸ਼ਨ ਟੈਕਨਾਲੋਜੀ ਜਾਂ AMD AMD-V ਦੇ ਯੋਗ ਪਰੋਸੈੱਸਰਾਂ ਨਾਲ, Red Hat Enterprise Linux 4.92 ਵਿੱਚ ਵਰਚੁਅਲਾਈਜੇਸ਼ਨ ਓਪਰੇਟਿੰਗ ਸਿਸਟਮਾਂ ਨੂੰ ਪੂਰੇ ਵਰਚੁਅਲਾਈਜੇਸ਼ਨ ਮੋਡ ਵਿੱਚ ਨਾ-ਤਬਦੀਲ ਕੀਤੇ ਹੀ ਚਲਾ ਸਕਦਾ ਹੈ।

Red Hat Enterprise Linux 4.92 ਉੱਪਰ ਵਰਚੁਅਲਾਈਜੇਸ਼ਨ ਵਿੱਚ ਹੇਠਲੀਆਂ ਵਿਸ਼ੇਸ਼ਤਾਵਾਂ ਵੀ ਹਨ:

  • Libvirt, ਇੱਕ ਲਾਇਬਰੇਰੀ ਜੋ ਵਰਚੁਅਲ ਮਸ਼ੀਨਾਂ ਦੇ ਪਰਬੰਧਨ ਲਈ ਇੱਕਸਾਰ ਤਬਦੀਲੀ ਯੋਗ API ਦਿੰਦਾ ਹੈ।

  • Virtual Machine Manager, ਇੱਕ ਗਰਾਫੀਕਲ ਉਪਯੋਗਤਾ ਜੋ ਵਰਚੁਅਲ ਮਸ਼ੀਨਾਂ ਦਾ ਪਰਬੰਧਨ ਕਰਦੀ ਹੈ।

  • ਇੰਸਟਾਲਰ ਵਿੱਚ ਵਰਚੁਅਲ ਮਸ਼ੀਨ ਸਹਿਯੋਗ, ਵਰਚੁਅਲ ਮਸ਼ੀਨਾਂ ਨੂੰ ਕਿੱਕਸਟਾਰਟ ਕਰਨ ਦੀ ਯੋਗਤਾ ਸਮੇਤ।

Red Hat Network ਵਰਚੁਅਲ ਮਸ਼ੀਨਾਂ ਨੂੰ ਵੀ ਸਹਿਯੋਗ ਦਿੰਦਾ ਹੈ।

ਵੈੱਬ ਸਰਵਰ ਪੈਕੇਜ ਤਬਦੀਲੀਆਂ

Red Hat Enterprise Linux 4.92 ਵਿੱਚ ਹੁਣ ਅਪਾਚੇ HTTP ਸਰਵਰ ਦਾ ਵਰਜਨ 2.2 ਸ਼ਾਮਿਲ ਹੈ। ਇਹ ਰੀਲੀਜ਼ 2.0 ਲੜੀ ਵਿੱਚ ਬਹੁਤ ਸਾਰੀਆਂ ਸੋਧਾਂ ਲੈ ਕੇ ਆਇਆ ਹੈ, ਜਿਵੇਂ ਕਿ:

  • ਸੋਧੇ ਕੈਚਿੰਗ ਮੈਡਿਊਲ (mod_cache, mod_disk_cache, mod_mem_cache)

  • ਪ੍ਰਮਾਣਿਕਤਾ ਅਤੇ ਮਨਜੂਰੀ ਸਹਿਯੋਗ ਲਈ ਨਵਾਂ ਢਾਂਚਾ, ਪਿਛਲੇ ਵਰਜਨਾਂ ਵਿੱਚ ਦਿੱਤੇ ਸੁਰੱਖਿਆ ਮੈਡਿਊਲ ਹਟਾਏ ਜਾ ਰਹੇ ਹਨ

  • ਪਰਾਕਸੀ ਲੋਡ ਬੈਲਸਿੰਗ ਲਈ ਸਹਿਯੋਗ (mod_proxy_balancer)

  • 32-ਬਿੱਟ ਪਲੇਟਫਾਰਮਾਂ ਉੱਪਰ ਵੱਡੀਆਂ ਫਾਇਲਾਂ ਦੇ ਪਰਬੰਧਨ ਲਈ ਸਹਿਯੋਗ (ਆਮ ਕਰਕੇ, 2ਗੀਬਾ ਤੋਂ ਜਿਆਦਾ)

ਮੂਲ httpd ਸੰਰਚਨਾ ਵਿੱਚ ਹੇਠਲੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ:

  • mod_cern_meta ਅਤੇ mod_asis modules ਹੁਣ ਮੂਲ ਰੂਪ ਵਿੱਚ ਲੋਡ ਨਹੀਂ ਹੋਣਗੇ।

  • mod_ext_filter ਮੈਡਿਊਲ ਹੁਣ ਮੂਲ ਹੀ ਲੋਡ ਕੀਤਾ ਗਿਆ ਹੈ।

ਜੇ Red Hat Enterprise Linux ਦੇ ਪਿਛਲੇ ਰੀਲੀਜ਼ ਤੋਂ ਅੱਪਗਰੇਡ ਹੋਇਆ ਹੈ, ਤਾਂ httpd ਸੰਰਚਨਾ ਨੂੰ httpd 2.2 ਤੋਂ ਅੱਪਡੇਟ ਕਰਨ ਦੀ ਲੋੜ ਪਵੇਗੀ। ਵਧੇਰੇ ਜਾਣਕਾਰੀ ਲਈ, http://httpd.apache.org/docs/2.2/upgrading.html ਵੇਖੋ।

ਥਰਡ-ਪਾਰਟੀ ਮੈਡਿਊਲ

ਕੋਈ ਵੀ ਥਰਡ-ਪਾਰਟੀ ਮੈਡਿਊਲ ਜੋ httpd 2.0 ਲਈ ਬਣਿਆ ਹੈ, ਨੂੰ httpd 2.2 ਲਈ ਦੁਬਾਰਾ ਬਣਾਇਆ ਜਾ ਸਕਦਾ ਹੈ।

php

PHP ਦਾ ਵਰਜਨ 5.1 ਹੁਣ Red Hat Enterprise Linux 4.92 ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਕਾਰਜਕੁਸ਼ਲਤਾ ਸੋਧ ਦੇ ਨਾਲ-ਨਾਲ ਭਾਸ਼ਾ ਵਿੱਚ ਤਬਦੀਲੀਆਂ ਵੀ ਸ਼ਾਮਿਲ ਹਨ। ਕੁਝ ਸਕਰਿਪਟਾਂ ਨੂੰ ਨਵੇਂ ਵਰਜਨ ਨਾਲ ਵਰਤਣ ਲਈ ਅਨੁਕੂਲ ਬਣਾਉਣਾ ਪੈ ਸਕਦਾ ਹੈ; ਕਿਰਪਾ ਕਰਕੇ PHP 4.3 ਤੋਂ PHP 5.1 ਵੱਲ ਬਦਲਾਓ ਬਾਰੇ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤਾ ਸੰਬੰਧ ਵੇਖੋ:

http://www.php.net/manual/en/migration5.php

/usr/bin/php ਚੱਲਣਯੋਗ ਹੁਣ CGI SAPI ਦੀ ਬਜਾਇ CLI ਕਮਾਂਡ-ਲਾਈਨ SAPI ਵਰਤ ਕੇ ਬਣਾਇਆ ਗਿਆ ਹੈ। CGI SAPI ਲਈ /usr/bin/php-cgi ਵਰਤੋ। php-cgi ਚੱਲਣਯੋਗ ਵਿੱਚ FastCGI ਸਹਿਯੋਗ ਵੀ ਸ਼ਾਮਿਲ ਹੈ।

ਹੇਠਲੇ ਐਕਸਟੈਂਸ਼ਨ ਮੈਡਿਊਲ ਸ਼ਾਮਿਲ ਕੀਤੇ ਗਏ ਹਨ:

  • mysqli ਐਕਸਟੈਂਸ਼ਨ, ਇੱਕ ਨਵਾਂ ਇੰਟਰਫੇਸ ਜੋ ਖਾਸ ਕਰਕੇ MySQL 4.1 ਲਈ ਬਣਾਇਆ ਗਿਆ ਹੈ। ਇਹ php-mysql ਪੈਕੇਜ ਵਿੱਚ ਸ਼ਾਮਿਲ ਕੀਤਾ ਗਿਆ ਹੈ।

  • date, hash, Reflection, SPL ਅਤੇ SimpleXML (php ਪੈਕੇਜ ਨਾਲ ਬਣਿਆ)

  • pdo ਅਤੇ pdo_psqlite (php-pdo ਪੈਕੇਜ ਵਿੱਚ)

  • pdo_mysql (php-mysql ਪੈਕੇਜ ਵਿੱਚ)

  • pdo_pgsql (php-pgsql ਪੈਕੇਜ ਵਿੱਚ)

  • pdo_odbc (php-odbc ਪੈਕੇਜ ਵਿੱਚ)

  • soap (php-soap ਪੈਕੇਜ ਵਿੱਚ)

  • xmlreader ਅਤੇ xmlwriter (php-xml ਪੈਕੇਜ ਵਿੱਚ)

  • dom (php-xml ਪੈਕੇਜ ਵਿੱਚ domxml ਐਕਸਟੈਂਸਨ ਹਟਾਈ ਗਈ ਹੈ)

ਹੇਠਲੇ ਐਕਸਟੈਂਸ਼ਨ ਮੈਡਿਊਲ ਹੁਣ ਸ਼ਾਮਿਲ ਨਹੀਂ ਹੋਣਗੇ:

  • dbx

  • dio

  • yp

  • overload

  • domxml

PEAR ਫਰੇਮਵਰਕ

PEAR ਫਰੇਮਵਰਕ ਹੁਣ php-pear ਪੈਕੇਜ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਿਰਫ ਹੇਠਲੇ PEAR ਹਿੱਸੇ ਹੀ Red Hat Enterprise Linux 4.92 ਵਿੱਚ ਸ਼ਾਮਿਲ ਕੀਤੇ ਗਏ ਹਨ:

  • Archive_Tar

  • Console_Getopt

  • XML_RPC

kmod ਕਰਨਲ ਮੈਡਿਊਲ ਪੈਕੇਜ ਨੂੰ ਕਰਨਲ ABI ਨਿਰਭਰਤਾ ਨਿਗਰਾਨੀ ਨਾਲ ਬਣਾ ਰਿਹਾ ਹੈ

Red Hat Enterprise Linux 4.92 ਉੱਪਰ, ਅੱਪਡੇਟ ਕੀਤੇ ਕਰਨਲ ਮੈਡਿਊਲ ਪੈਕੇਜ ਬਣਾਉਣੇ ਸੰਭਵ ਹਨ ਜੋ ਮੌਜੂਦਾ ਕਰਨਲ ABI ਵਰਜਨ ਉੱਪਰ ਨਿਰਭਰ ਕਰਦੇ ਹਨ ਅਤੇ ਕਿਸੇ ਖਾਸ ਕਰਨਲ ਰੀਲੀਜ਼ ਨੰਬਰ ਤੇ ਨਹੀਂ। ਇਸ ਨਾਲ ਕਰਨਲ ਮੈਡਿਊਲ ਬਣਾਉਣ ਦੀ ਸਹੂਲਤ ਮਿਲਦੀ ਹੈ ਜੋ Red Hat Enterprise Linux 4.92 ਕਰਨਲਾਂ ਨਾਲ ਵਰਤੇ ਜਾ ਸਕਦੇ ਹਨ, ਨਾ ਕਿ ਇਕੱਲੇ ਰੀਲੀਜ਼ ਨਾਲ। http://www.kerneldrivers.org/ ਉੱਪਰ ਪਰੋਜੈਕਟ ਵੈੱਬਸਾਈਟ ਵਿੱਚ ਪੈਕੇਡ ਕਾਰਜ ਬਾਰੇ ਵਧੇਰੇ ਜਾਣਕਾਰੀ ਹੈ ਅਤੇ ਕੁਝ ਉਦਾਹਰਨਾਂ ਵੀ ਹਨ।

ਇਨਕਰਿਪਟਡ ਸਵੈਪ ਭਾਗ ਅਤੇ ਨਾਨ-ਰੂਟ ਫਾਇਲ ਸਿਸਟਮ

Red Hat Enterprise Linux 4.92 ਹੁਣ ਇਨਕਰਿਪਟਡ ਸਵੈਪ ਭਾਗ ਅਤੇ ਨਾਨ-ਰੂਟ ਫਾਇਲ ਸਿਸਟਮ ਲਈ ਮੁੱਢਲਾ ਸਹਿਯੋਗ ਦਿੰਦਾ ਹੈ। ਇਹ ਵਿਸ਼ੇਸ਼ਤਾਵਾਂ ਵਰਤਣ ਲਈ, /etc/crypttab ਵਿੱਚ ਲੋੜੀਂਦੀ ਐਂਟਰੀ ਦਿਓ ਅਤੇ /etc/fstab ਵਿੱਚ ਬਣਾਏ ਜੰਤਰ ਦਾ ਹਵਾਲਾ ਦਿਓ।

ਹੇਠਾਂ ਸਧਾਰਨ /etc/crypttab ਐਂਟਰੀ ਹੈ:

my_swap /dev/hdb1 /dev/urandom swap,cipher=aes-cbc-essiv:sha256
                        

ਇਸ ਨਾਲ ਇਨਕਰਿਪਟਡ ਬਲਾਕ /dev/mapper/my_swap ਜੰਤਰ ਬਣਦਾ ਹੈ, ਜਿਸ ਦਾ ਹਵਾਲਾ /etc/fstab ਵਿੱਚ ਦਿੱਤਾ ਜਾ ਸਕਦਾ ਹੈ।

ਹੇਠਾਂ ਫਾਇਲ ਸਿਸਟਮ ਵਾਲੀਅਮ ਲਈ ਸਧਾਰਨ /etc/crypttab ਐਂਟਰੀ ਹੈ:

my_volume /dev/hda5 /etc/volume_key cipher=aes-cbc-essiv:sha256
                        

/etc/volume_key ਫਾਇਸ ਵਿੱਚ ਸਧਾਰਨ-ਪਾਠ ਇਨਕਰਿਪਸ਼ਨ ਕੁੰਜੀ ਸ਼ਾਮਿਲ ਹੈ। ਤੁਸੀਂ ਕੁੰਜੀ ਫਾਇਲ ਨਾਂ ਦੇ ਤੌਰ ਤੇ none ਵੀ ਦਰਸਾ ਸਕਦੇ ਹੋ, ਜਿਸ ਨਾਲ ਸਿਸਟਮ ਚਾਲੂ ਹੋਣ ਸਮੇਂ ਇਨਕਰਿਪਸ਼ਨ ਕੁੰਜੀ ਬਾਰੇ ਪੁੱਛੇਗੀ।

ਫਾਇਲ ਸਿਸਟਮ ਨਿਰਧਾਰਨ ਲਈ LUKS ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਅਜਿਹਾ ਕਰਨ ਲਈ, ਇਹ ਪਗ ਵਰਤੋ:

  1. cryptsetup luksFormat ਵਰਤ ਕੇ ਇਨਕਰਿਪਟਡ ਵਾਲੀਅਮ ਬਣਾਓ।

  2. /etc/crypttab ਵਿੱਚ ਲੋੜੀਂਦੀ ਐਂਟਰੀ ਸ਼ਾਮਿਲ ਕਰੋ।

  3. cryptsetup luksOpen ਵਰਤ ਕੇ ਵਾਲੀਅਮ ਦਸਤੀ ਨਿਰਧਾਰਨ ਕਰੋ (ਜਾਂ ਮੁੜ-ਚਲਾਓ)।

  4. ਇਨਕਰਿਪਟਡ ਵਾਲੀਅਮ ਉੱਪਰ ਫਾਇਲ ਸਿਸਟਮ ਬਣਾਓ।

  5. /etc/fstab ਵਿੱਚ ਜਰੂਰੀ ਐਂਟਰੀ ਦਿਓ।

mount ਅਤੇ umount

mount ਅਤੇ umount ਕਮਾਂਡਾਂ ਹੁਣ NFS ਨੂੰ ਸਹਿਯੋਗ ਨਹੀਂ ਦੇਣਗੀਆਂ; ਇਸ ਵਿੱਚ ਕੋਈ ਬਿਲਟ-ਇਨ ਕਲਾਈਂਟ ਨਹੀਂ ਹੈ। ਇੱਕ ਵੱਖਰਾ nfs-utils ਪੈਕੇਜ, ਜੋ /sbin/mount.nfs ਅਤੇ /sbin/umount.nfs ਸਹਿਯੋਗ ਦਿੰਦਾ ਹੈ, ਨੂੰ ਇੰਸਟਾਲ ਕਰਨਾ ਜਰੂਰੀ ਹੈ।

CUPS ਪ੍ਰਿੰਟਰ ਬਰਾਊਜ਼ਿੰਗ

ਲੋਕਲ ਸਬਨੈੱਟ ਉੱਪਰ CUPS ਪ੍ਰਿੰਟਰ ਬਰਾਊਜ਼ਿੰਗ ਨੂੰ system-config-printer ਗਰਾਫੀਕਲ ਜੰਤਰ ਵਰਤ ਕੇ ਸੰਰਚਿਤ ਕੀਤਾ ਜਾ ਸਕਦਾ ਹੈ। ਅਜਿਹਾ CUPS ਵੈੱਬ ਇੰਟਰਫੇਸ http://localhost:631/ ਵਰਤ ਕੇ ਵੀ ਕੀਤਾ ਜਾ ਸਕਦਾ ਹੈ।

ਸਬਨੈੱਟਾਂ ਵਿਚਕਾਰ ਪ੍ਰਿੰਟਰ ਬਰੀਊਜ਼ਿੰਗ ਲਈ ਡਾਇਰੈਕਟ ਬਰਾਡਕਾਸਟ ਵਰਤਣ ਵਾਸਤੇ, ਕਲਾਈਂਟ ਉੱਪਰ /etc/cups/cupsd.conf ਖੋਲੋ ਅਤੇ BrowseAllow @LOCAL ਨੂੰ BrowseAllow ALL ਨਾਲ ਤਬਦੀਲ ਕਰੋ।

ਅੰਤਰਰਾਸ਼ਟਰੀਕਰਨ

ਇਸ ਭਾਗ ਵਿੱਚ Red Hat Enterprise Linux 4.92 ਅਧੀਨ ਭਾਸ਼ਾ ਸਹਿਯੋਗ ਬਾਰੇ ਜਾਣਕਾਰੀ ਸ਼ਾਮਿਲ ਹੈ।

ਇੰਪੁੱਟ ਵਿਧੀ

ਇਸ ਰੀਲੀਜ਼ ਵਿੱਚ SCIM (Simple Common Input Method) ਦੁਆਰਾ ਫੇਡੋਰਾ ਕੋਰ ਵਿੱਚ ਏਸ਼ੀਅਨ ਅਤੇ ਹੋਰ ਭਾਸ਼ਾਵਾਂ ਲਈ ਇੰਪੁੱਟ ਸਿਸਟਮ ਦੇ ਤੌਰ ਤੇ IIIMF ਨੂੰ ਹਟਾਇਆ ਗਿਆ ਹੈ। SCIM ਲਈ ਮੂਲ GTK ਇੰਪੁੱਟ ਵਿਧੀ ਮੈਡਿਊਲ scim-bridge ਦਿੱਤਾ ਗਿਆ ਹੈ; Qt ਵਿੱਚ, ਇਹ scim-qtimm ਦੁਆਰਾ ਦਿੱਤਾ ਗਿਆ ਹੈ।

ਹੇਠਾਂ ਵੱਖ-ਵੱਖ ਭਾਸ਼ਾਵਾਂ ਲਈ ਮੂਲ ਟਰਿੱਗਰ ਹਾਟ-ਕੀ ਹਨ:

  • ਸਭ ਭਾਸ਼ਾਵਾਂ: Ctrl-Space

  • ਜਪਾਨੀ: Zenkaku-Hankaku ਜਾਂ Alt-`

  • ਕੋਰੀਅਨ: Shift-Space

ਜੇ SCIM ਇੰਸਟਾਲ ਹੈ, ਇਹ ਸਭ ਉਪਭੋਗੀਆਂ ਲਈ ਮੂਲ ਹੀ ਚਲਦਾ ਹੈ।

ਭਾਸ਼ਾ ਇੰਸਟਾਲੇਸ਼ਨ

ਬਹੁਤੀਆਂ ਏਸ਼ੀਅਨ ਇੰਸਟਾਲੇਸ਼ਨਾਂ ਲਈ SCIM ਮੂਲ ਹੀ ਇੰਸਟਾਲ ਹੁੰਦਾ ਹੈ। ਨਹੀਂ ਤਾਂ, ਤੁਸੀਂ ਵਾਧੂ ਭਾਸ਼ਾ ਸਹਿਯੋਗ ਇੰਸਟਾਲ ਕਰਨ ਲਈ "Languages" ਕੰਪੋਨੈਂਟ ਵਰਤ ਕੇ ਪੈਕੇਜ ਮੈਨੇਜਰ (pirut) ਵਰਤ ਸਕਦੇ ਹੋ, ਜਾਂ ਇਹ ਕਮਾਂਡ ਚਲਾਓ:


su -c 'yum groupinstall <language>-support'
                        

ਉੱਪਰਲੀ ਕਮਾਂਡ ਵਿੱਚ, <language> Assamese, Bengali, Chinese, Gujarati, Hindi, Japanese, Kannada, Korean, Malayalam, Marathi, Oriya,Punjabi, Sinhala, Tamil, Thai, ਜਾਂ Telugu ਹੋ ਸਕਦੀ ਹੈ।

im-chooser

ਨਵਾਂ ਉਪਭੋਗੀ ਸੰਰਚਨਾ ਜੰਤਰ ਜਿਸ ਨੂੰ im-chooser ਕਹਿੰਦੇ ਹਨ ਸ਼ਾਮਿਲ ਕੀਤਾ ਗਿਆ ਹੈ, ਜੋ ਤੁਹਾਨੂੰ ਆਪਣੇ ਡਿਸਕਟਾਪ ਉੱਪਰ ਇੰਪੁੱਟ ਵਿਧੀ ਯੋਗ ਜਾਂ ਅਯੋਗ ਕਰਨ ਵਿੱਚ ਸਹਿਯੋਗ ਦਿੰਦਾ ਹੈ। ਇਸ ਲਈ ਜੋ SCIM ਇੰਸਟਾਲ ਹੈ ਪਰ ਤੁਸੀਂ ਇਸ ਨੂੰ ਆਪਣੇ ਡਿਸਕਟਾਪ ਤੇ ਵਰਤਣਾ ਨਹੀਂ ਚਾਹੁੰਦੇ, ਤੁਸੀਂ ਇਸ ਨੂੰ im-chooser ਵਰਤ ਕੇ ਅਯੋਗ ਕਰ ਸਕਦੇ ਹੋ।

xinputrc

X ਸ਼ੁਰੂਆਤੀ ਸਮੇਂ, xinput.sh ਹੁਣ ~/.xinputrc ਜਾਂ /etc/X11/xinit/xinputrc ਮੁਹੱਈਆ ਕਰਦੀ ਹੈ ਨਾ ਕਿ ~/.xinput.d/ ਜਾਂ /etc/xinit/xinput.d/ ਅਧੀਨ ਸੰਰਚਨਾ ਫਾਇਲਾਂ ਦੀ ਖੋਜ।

ਫਾਇਰਫਾਕਸ ਵਿੱਚ ਪੈਂਗੋ ਸਹਿਯੋਗ

Red Hat Enterprise Linux 4.92 ਵਿੱਚ ਫਾਇਰਫਾਕਸ ਪੈਂਗੋ ਨਾਲ ਬਣਿਆ ਹੈ, ਜੋ ਕਈ ਸਕਰਿਪਟਾਂ, ਜਿਵੇਂ Indic ਅਤੇ ਕੁਝ CJK ਸਕਰਿਪਟਾਂ ਲਈ ਵਧੀਆ ਸਹਿਯੋਗ ਦਿੰਦਾ ਹੈ।

ਪੈਂਗੋ ਦੀ ਵਰਤੋਂ ਅਯੋਗ ਕਰਨ ਲਈ, ਫਾਇਰਫਾਕਸ ਚਲਾਉਣ ਤੋਂ ਪਹਿਲਾਂ MOZ_DISABLE_PANGO=1 ਨਿਰਧਾਰਤ ਕਰੋ।

ਫੌਂਟ

ਸਹਿਯੋਗ ਹੁਣ ਫੌਂਟਾਂ ਦੀ synthetic emboldening ਉਪਲੱਬਧ ਹੈ, ਜਿਸ ਵਿੱਚ ਬੋਲਡ ਫੇਸ ਨਹੀਂ ਹੈ।

ਚੀਨੀ ਲਈ ਨਵੇਂ ਫੌਂਟ ਸ਼ਾਮਿਲ ਕੀਤੇ ਗਏ ਹਨ: AR PL ShanHeiSun Uni (uming.ttf) ਅਤੇ AR PL ZenKai Uni (ukai.ttf)। ਮੂਲ ਫੌਂਟ ਹੈ AR PL ShanHeiSun Uni, ਜਿਸ ਵਿੱਚ ਬਿੱਟਮੈਪ ਮੌਜੂਦ ਹਨ। ਜੇ ਤੁਸੀਂ ਆਊਟਲਾਈਨ glyphs ਨੂੰ ਤਰਜੀਹ ਦਿੰਦੇ ਹੋ, ਤਾਂ ਤੁਸੀਂ ਆਪਣੀ ~/.font.conf ਫਾਇਲ ਵਿੱਚ ਹੇਠਲਾ ਹਿੱਸਾ ਸ਼ਾਮਿਲ ਕਰ ਸਕਦੇ ਹੋ:

<fontconfig>
  <match target="font">
    <test name="family" compare="eq">
      <string
>AR PL ShanHeiSun Uni</string>
    </test>
    <edit name="embeddedbitmap" mode="assign">
      <bool
>false</bool>
    </edit>
  </match>
</fontconfig
>                                
                        

gtk2 IM ਸਬਮੇਨੂ

Gtk2 context ਮੇਨੂ IM ਸਬਮੇਨੂ ਹੁਣ ਮੂਲ ਰੂਪ ਵਿੱਚ ਨਹੀਂ ਦਿਸੇਗਾ। ਤੁਸੀਂ ਇਸ ਨੂੰ ਹੇਠਲੀ ਕਮਾਂਡ ਨਾਲ ਕਮਾਂਡ ਲਾਈਨ ਤੇ ਯੋਗ ਕਰ ਸਕਦੇ ਹੋ:


gconftool-2 --type bool --set '/desktop/gnome/interface/show_input_method_menu' true
                        

CJK ਉੱਪਰ ਪਾਠ-ਅਧਾਰਿਤ ਇੰਸਟਾਲੇਸ਼ਨ ਲਈ ਸਹਿਯੋਗ

CJK (ਚੀਨੀ, ਜਪਾਨੀ, ਅਤੇ ਕੋਰੀਅਨ) ਰੈਂਡਰਿੰਗ ਸਹਿਯੋਗ ਐਨਾਕਾਂਡਾ ਪਾਠ ਇੰਸਟਾਲੇਸ਼ਨ ਵਿੱਚੋਂ ਹਟਾਇਆ ਗਿਆ ਹੈ। ਪਾਠ ਇੰਸਟਾਲੇਸ਼ਨ ਵਿਧੀ ਲੰਬੇ ਸਮੇਂ ਲਈ ਛੱਡੀ ਗਈ ਹੈ, ਕਿਉਂਕਿ GUI ਇੰਸਟਾਲੇਸ਼ਨ, VNC ਅਤੇ ਕਿੱਕਸਟਾਰਟ ਵਿਧੀਆਂ ਨੂੰ ਤਰਜੀਹ ਦਿੱਤੀ ਗਈ ਹੈ।

gtk2 ਸਟੈਕ

ਹੇਠਲੇ ਪੈਕੇਜ ਛੱਡੇ ਗਏ ਹਨ ਅਤੇ Red Hat Enterprise Linux ਵਿੱਚੋਂ ਕੱਢਣ ਲਈ ਚੁਣੇ ਗਏ ਹਨ:

  • gtk+

  • gdk-pixbuf

  • glib

ਇਹ ਪੈਕੇਜ gtk2 ਸਟੈਕ ਦੇ ਸਹਿਯੋਗ ਲਈ ਛੱਡੇ ਜਾਣਗੇ, ਜਿਸ ਨਾਲ ਖਾਸ ਕਰਕੇ ਇੰਟਰਨੈਸ਼ਨਲਾਈਜੇਸ਼ਨ ਅਤੇ ਫੌਂਟ ਪਰਬੰਧਨ ਵਿੱਚ ਵਧੀਆ ਕਾਰਜਕੁਸ਼ਤਾ ਹੁੰਦੀ ਹੈ।

CJK input on console

If you need to display Chinese, Japanese, or Korean on the console, you need to setup a framebuffer. To do this, install bogl and bogl-bterm, and run bterm on the framebuffer. Note that the kernel framebuffer module depends on the graphics chipset in your machine.

ਕਰਨਲ ਸੂਚਨਾ (Kernel Notes)

ਇਸ ਸ਼ੈਕਸ਼ਨ ਵਿੱਚ ਜੁਲਾਈ 2.6.9 (ਜਿਸ ਉੱਪਰ Red Hat Enterprise Linux 4 ਅਧਾਰਿਤ ਹੈ) ਅਤੇ 2.6.18 (ਜਿਸ ਦੀ Red Hat Enterprise Linux 4.92 ਨਕਲ ਕਰੇਗਾ) ਵਿੱਚ ਅੰਤਰ ਪਤਾ ਲੱਗਦਾ ਹੈ। ਹੋਰ ਸਹੂਲਤਾਂ ਜਿਨਾਂ ਲਈ ਅਸੀਂ ਅੱਪਸਟਰੀਮ (ਜਿਵੇਂ ਕਿ ਵਰਚੁਅਲਾਈਜੇਸ਼ਨ) ਉੱਪਰ ਕੰਮ ਕਰ ਰਹੇ ਹਾਂ, ਜੋ 2.6.18 ਜਾਂ 2.6.19 ਵਿੱਚ ਆਉਣਗੀਆਂ, ਇੱਥੇ ਨਹੀਂ ਵੇਖਾਈਆਂ ਨਹੀਂ ਗਈਆਂ। ਦੂਜੇ ਸ਼ਬਦਾਂ ਵਿੱਚ, ਇਸ ਸੂਚੀ ਸਿਰਫ ਵੇਖਾਉਂਦੀ ਹੈ ਕਿ upstream Linus tree ਵਿੱਚ ਕੀ ਕੁਝ ਪਹਿਲਾਂ ਹੀ ਮੌਜੂਦ ਹੈ; ਨਾ ਕਿ ਕੀ ਚੱਲ ਰਿਹਾ ਹੈ। ਸਿੱਟੇ ਵਜੋਂ, ਇਸ ਸੂਚੀ ਫਾਈਨਲ ਨਹੀਂ, ਜਾਂ ਨਵੀਆਂ Red Hat Enterprise Linux 4.92 ਸਹੂਲਤਾਂ ਦੀ ਮੁਕੰਮਲ ਸੂਚੀ ਨਹੀਂ ਹੈ, ਭਾਵੇਂ ਇਹ ਠੀਕ ਦੱਸਦੀ ਹੈ ਜੋ ਉਮੀਦ ਕੀਤੀ ਜਾ ਸਕਦੀ ਹੈ। ਇਹ ਵੀ ਧਿਆਨ ਰੱਖੋ ਕਿ ਇਹ ਸ਼ੈਕਸ਼ਨ ਸਿਰਫ ਨਵੀਆਂ ਤਬਦੀਲੀਆਂ ਹੀ ਵੇਖਾਉਂਦੀ ਹੈ, ਅਤੇ ਇਹ ਵੀ ਪੱਕਾ ਨਹੀਂ ਹੈ। ਇਸ ਵਿੱਚ ਕੁਝ ਘੱਟ-ਦਰਜੇ ਦੇ ਹਾਰਡਵੇਅਰ ਲਈ ਸਹਿਯੋਗ ਸੋਧ ਅਤੇ ਜੰਤਰ ਡਰਾਈਵਰ ਜਾਣਕਾਰੀ ਵੀ ਸ਼ਾਮਿਲ ਨਹੀਂ ਹੈ।

ਹੇਠਾਂ ਅਗਲੇ ਵਿਸਥਾਰ-ਪੱਧਰ ਦੇ ਦਰਿਸ਼ ਲਈ ਵਧੀਆ ਸਰੋਤ ਹੈ:

http://kernelnewbies.org/LinuxChanges

ਕਾਰਜਕੁਸ਼ਲਤਾ / ਸਕੇਲੇਬਿਲਟੀ
  • Big Kernel Lock preemption (2.6.10)

  • ਵਲੰਟੀਅਰੀ ਪ੍ਰਾਪਤ ਕੀਤੇ ਪੈਚ (2.6.13) (Red Hat Enterprise Linux 4 ਵਿੱਚ ਸਬਸੈੱਟ)

  • futexes ਲਈ ਲਾਈਟਵੇਟ ਯੂਜਰਸਪੇਸ ਪਰਾਇਰਟੀ ਇਨਹੈਰੀਟੈਂਸ (PI) ਸਹਿਯੋਗ, real-time ਕਾਰਜਾਂ ਲਈ ਵਰਤਣ ਯੋਗ (2.6.18)

  • ਨਵਾਂ 'mutex' locking primitive। (2.6.16)

  • ਵੱਧ ਰੈਜ਼ੋਲੂਸ਼ਨ ਟਾਈਮਰ (2.6.16)

    • ਘੱਟ-ਰੈਜ਼ੋਲੂਸ਼ਨ timeout API ਜੋ kernel/timer.c ਵਿੱਚ ਲਾਗੂ ਕੀਤਾ ਹੈ, ਤੋਂ ਉਲਟ hrtimers ਵਧੀਆ ਰੈਜ਼ੋਲੂਸ਼ਨ ਅਤੇ ਸ਼ੁੱਧਤਾ ਸਿਸਟਮ ਦੀ ਸੰਰਚਨਾ ਅਤੇ ਸਮਰੱਥਾ ਮੁਤਾਬਿਕ ਦਿੰਦਾ ਹੈ। ਇਹ timers ਹੁਣ itimers, POSIX timers, nanosleep ਅਤੇ precise in-kernel timing ਲਈ ਵਰਤੇ ਜਾਂਦੇ ਹਨ।

  • ਮਾਡੂਲਰ, on-the-fly ਬਦਲਣਯੋਗ I/O schedulers (2.6.10)

    • ਇਹ ਸਿਰਫ boot ਚੋਣ ਦੁਆਰਾ Red Hat Enterprise Linux 4 ਵਿੱਚ ਅਨੁਕੂਲ ਕਰਨ ਯੋਗ ਸੀ(per-queue ਦੀ ਬਜਾਇ system-wide ਵੀ ਸੀ)।

  • ਨਵੀਂ Pipe ਸਥਾਪਤੀ (2.6.11)

    • pipe bandwidth ਵਿੱਚ 30-90% ਕਾਰਜਕੁਸ਼ਲਤਾ ਸੋਧ

    • ਚੱਕਰੀ ਬਫਰ ਰਾਈਟਰ ਬਲਾਕਿੰਗ ਤੋਂ ਜਿਆਦਾ ਬਫਰਿੰਗ ਦੀ ਮਨਜੂਰੀ ਦਿੰਦਾ ਹੈ

  • "Big Kernel Semaphore": Big Kernel Lock ਨੂੰ semaphore ਵਿੱਚ ਬਦਲਦਾ ਹੈ

    • ਲਾਂਗ ਲਾਕ ਹੋਰਡ ਟਾਈਮ ਤੋੜ ਕੇ ਅਤੇ ਵਲੰਟੀਅਰ ਹੱਕ ਸ਼ਾਮਿਲ ਕਰਕੇ ਪੁਰਾਤਨਤਾ ਖਤਮ ਕੀਤੀ

  • X86 "SMP alternatives"

    • ਇਕੱਲੇ ਕਰਨਲ ਪ੍ਰਤੀਬਿੰਬ ਨੂੰ ਰੰਨਟਾਈਮ ਤੇ ਉਪਲੱਬਧ ਪਲੇਟਫਾਰਮ ਅਨੁਸਾਰ ਅਨੁਕੂਲ ਬਣਾਉਂਦਾ ਹੈ

    • ਹਵਾਲਾ: http://lwn.net/Articles/164121/

  • kernel-headers ਪੈਕੇਜ

    • glibc-kernheaders ਪੈਕੇਜ ਹਟਾਉਂਦਾ ਹੈ

    • 2.6.18 ਕਰਨਲ ਦੀ ਨਵੀਂ headers_install ਵਿਸ਼ੇਸ਼ਤਾ ਨਾਲ ਵਧੀਆ ਅਨੁਕੂਲਤਾ ਦਿੰਦਾ ਹੈ

    • ਜਰੂਰੀ ਕਰਨਲ ਸਿਰਲੇਖ-ਸੰਬੰਧੀ ਤਬਦੀਲੀਆਂ:

      • <linux/compiler.h> ਸਿਰਲੇਖ ਫਾਇਲ ਹਟਾਈ ਗਈ, ਕਿਉਂਕਿ ਇਹ ਵਰਤੋਂ ਯੋਗ ਨਹੀਂ ਸੀ

      • _syscallX() ਮੈਕਰੋ ਹਟਾਏ ਗਏ; ਯੂਜ਼ਰ-ਸਪੇਸ ਲਈ C ਲਾਇਬਰੇਰੀ ਤੋਂ syscall() ਵਰਤਣੀ ਚਾਹੀਦੀ ਹੈ

      • <asm/atomic.h> ਅਤੇ <asm/bitops.h> ਸਿਰਲੇਖ ਫਾਇਲਾਂ ਹਟਾਈਆਂ ਗਈਆਂ; C ਕੰਪਾਈਲਰ ਆਪਣੇ ਸਵੈ-ਚਾਲਤ built-in ਫੰਕਸ਼ਨ ਦਿੰਦਾ ਹੈ ਜੋ ਯੂਜ਼ਰ-ਸਪੇਸ ਲਈ ਵਧੀਆ ਅਨੁਕੂਲ ਹਨ

      • ਪਹਿਲਾਂ #ifdef __KERNEL__ ਨਾਲ ਸੁਰੱਖਿਅਤ ਕੀਤੇ ਸੰਖੇਪ ਹੁਣ ਪੂਰੀ ਤਰਾਂ unifdef ਜੰਤਰ ਦੁਆਰਾ ਹਟਾਏ ਗਏ ਹਨ; ਹਿੱਸੇ ਜੋ ਯੂਜ਼ਰ-ਸਪੇਸ ਵਿੱਚ ਦਿਸਣੇ ਨਹੀਂ ਚਾਹੀਦੇ ਵੇਖਣ ਲਈ __KERNEL___ ਪਰਿਭਾਸ਼ਾ ਹੁਣ ਜਿਆਦਾ ਸਮੇਂ ਲਈ ਲਾਗੂ ਨਹੀਂ ਹੋਵੇਗੀ

      • ਕੁਝ ਢਾਂਚਿਆਂ ਵਿੱਚੋਂ PAGE_SIZE ਮੈਕਰੋ ਹਟਾਏ ਗਏ ਹਨ, ਪੈਕੇਜ ਅਕਾਰ ਵਿੱਚ ਤਬਦੀਲੀ ਕਰਕੇ; ਯੂਜ਼ਰ-ਸਪੇਸ ਲਈ sysconf (_SC_PAGE_SIZE) ਜਾਂ getpagesize() ਵਰਤਣਾ ਚਾਹੀਦਾ ਹੈ

    • ਯੂਜ਼ਰ-ਸਪੇਸ ਲਈ ਵਧੀਆ ਅਨੁਕੂਲਤਾ ਦੇਣ ਲਈ, ਕੁਝ ਸਿਰਲੇਖ ਫਾਇਲਾਂ ਅਤੇ ਸਿਰਲੇਖ ਸੰਖੇਪ ਹਟਾਏ ਗਏ

ਆਮ ਵਿਸ਼ੇਸ਼ਤਾ ਸੋਧ

  • kexec ਅਤੇ kdump (2.6.13)

    • netdump ਨੂੰ kexec ਅਤੇ kdump ਨਾਲ ਤਬਦੀਲ ਕੀਤਾ ਗਿਆ ਹੈ, ਜਿਸ ਨਾਲ ਜਾਂਚ ਦੇ ਉਦੇਸ਼ ਲਈ ਤੇਜ ਸ਼ੂਰੂਆਤੀ ਅਤੇ ਅਤੇ ਅਨੁਕੂਲ ਕਰਨਲ vmcores ਬਣਇਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਅਤੇ ਸੰਰਚਨਾ ਹਦਾਇਤਾਂ ਲਈ, ਕਿਰਪਾ ਕਰਕੇ /usr/share/doc/kexec-tools-<version>/kexec-kdump-howto.txt ਵੇਖੋ। (<version> ਨੂੰ ਇੰਸਟਾਲ ਕੀਤੇ kexec-tools ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ)।

  • inotify (2.6.13)

    • ਇਸ ਲਈ ਉਪਭੋਗੀ ਇੰਟਰਫੇਸ ਹੇਠਲੀਆਂ ਸਿਸਟਮ ਕਾਲਾਂ (syscalls) ਦੁਆਰਾ ਹੈ: sys_inotify_init, sys_inotify_add_watch, ਅਤੇ sys_inotify_rm_watch.

  • ਕਾਰਜ ਹਿੱਸਾ ਕੁਨੈਕਟਰ (2.6.15)

    • fork, exec, id ਤਬਦੀਲੀ ਬਾਰੇ ਦੱਸਦਾ ਹੈ, ਅਤੇ ਸਭ ਕਾਰਜਾਂ ਦੀਆਂ ਕਾਰਵਾਈਆਂ ਨੂੰ ਯੂਜ਼ਰ-ਸਪੇਸ ਵਿੱਚ ਭੇਜਦਾ ਹੈ।

    • ਕਾਰਜ ਜਿਨਾਂ ਲਈ ਇਹ ਕਿਰਿਆਵਾਂ ਵਰਤੋਂ ਯੋਗ ਹਨ, ਅਕਾਊਂਟਿੰਗ/ਆਡਿਟਿੰਗ (ਉਦਾਹਰਨ ਲਈ, ELSA), ਸਿਸਟਮ ਸਰਗਰਮੀ ਪਰਬੰਧਨ (ਉਦਾਹਰਨ ਲਈ, top), ਸੁਰੱਖਿਆ, ਅਤੇ ਸਰੋਤ ਪਰਬੰਧਨ (ਉਦਾਹਰਨ ਲਈ, CKRM)। ਵਿਸ਼ੇਸ਼ਤਾਵਾਂ ਜਿਵੇਂ ਪ੍ਰਤੀ-ਉਪਭੋਗੀ-ਨਾਂਸਪੇਸ, "ਡਾਇਰੈਕਟਰੀਆਂ ਦੇ ਤੌਰ ਤੇ ਫਾਇਲਾਂ" ਅਤੇ ਵਰਜਨ ਵਾਲੇ ਸਿਸਟਮ ਲਈ Semantics ਬਿਲਡਿੰਗ ਬਲਾਕ ਮੁਹੱਈਆ ਕਰਦਾ ਹੈ।

  • ਆਮ RTC (RealTime Clock) ਸਬ-ਸਿਸਟਮ (2.6.17)

  • splice (2.6.17)

    • ਇੱਕ ਨਵੀਂ IO ਤਕਨੀਕ ਜੋ ਡਾਟਾ ਨਕਲ ਤੋਂ ਬਚਾ ਕਰਦੀ ਹੈ ਜਦੋਂ ਕਾਰਜਾਂ ਵਿਚਕਾਰ ਡਾਟਾ ਤਬਦੀਲ ਕੀਤਾ ਜਾਂਦਾ ਹੈ।

    • ਹਵਾਲਾ: http://lwn.net/Articles/178199/

  • Block queue IO tracing ਸਹਿਯੋਗ (blktrace)। ਇਹ ਉਪਭੋਗੀਆਂ ਨੂੰ ਬਲਾਕ ਜੰਤਰ ਕਤਾਰ ਉੱਪਰ ਕਿਸੇ ਟਰੈਫਿਕ ਵੇਖਣ ਦੀ ਮਨਜੂਰੀ ਦਿੰਦਾ ਹੈ। ਦੂਜੇ ਸ਼ਬਦਾਂ ਵਿੱਚ,ਤੁਸੀਂ ਵਧੇਰੇ ਵਿਸਥਾਰ ਅੰਕੜਾ ਲੈ ਸਕਦੇ ਹੋ ਕਿ ਤੁਹਾਡੀਆਂ ਡਿਸਕਾਂ ਕੀ ਕਰ ਰਹੀਆਂ ਹਨ। (2.6.17)

ਫਾਇਲ-ਸਿਸਟਮ / LVM

  • EXT3

    • ext3 ਬਲਾਕ ਰਾਖਵਾਂਕਰਨ (2.6.10) (Red Hat Enterprise Linux 4 ਵਿੱਚ)

    • ext3 ਆਨਲਾਈਨ ਮੁੜ-ਅਕਾਰ patches (2.6.10) (Red Hat Enterprise Linux 4 ਵਿੱਚ)

    • ext3 ਵਿਚਲੇ ਵੱਡੇ inode ਢਾਂਚੇ ਅੰਦਰ Extended Attributes ਲਈ ਸਹਿਯੋਗ: ਕਈ ਵਾਰ ਸਪੇਸ ਬਚਾਉਂਦਾ ਹੈ ਅਤੇ ਕਾਰਜਕੁਸ਼ਲਤਾ ਵਧਾਉਂਦਾ ਹੈ (2.6.11)

  • ਜੰਤਰ ਮਿਲਾਣ ਮਲਟੀਪਾਥ ਸਹਿਯੋਗ (Red Hat Enterprise Linux 4)

  • NFSv3 ਅਤੇ NFSv4 ਲਈ ACL ਸਹਿਯੋਗ (2.6.13)

  • NFS: ਵਾਇਰ ਉੱਪਰ ਵੱਧ ਪੜਨ ਅਤੇ ਲਿਖਣ ਸਹਿਯੋਗ ਦਿੰਦਾ ਹੈ (2.6.16)

    • ਲੀਨਕਸ NFS ਕਲਾਂਈਟ ਹੁਣ 1 ਐਮ ਬੀ ਅਕਾਰ ਦੀ ਤਬਦੀਲੀ ਨੂੰ ਸਹਿਯੋਗ ਦਿੰਦਾ ਹੈ।

  • FUSE (2.6.14)

    • ਯੂਜਰਸਪੇਸ ਪਰੋਗਰਾਮ ਵਿੱਚ ਮੁਕੰਮਲ ਫੰਕਸ਼ਨਲ ਫਾਇਲ ਸਿਸਟਮ ਲਾਗੂ ਕਰਨ ਦੀ ਇਜਾਜ਼ਤ ਦਿੰਦਾ ਹੈ

  • VFS ਤਬਦੀਲੀ

  • ਵੱਡੇ CIFS ਅੱਪਡੇਟ (2.6.15)

    • ਕਈ ਵਿਵਹਾਰ ਸੋਧਾਂ ਅਤੇ Kerberos ਅਤੇ CIFS ACL ਲੀ ਸਹਿਯੋਗ ਦਿੰਦਾ ਹੈ

  • autofs4: ਯੂਜਰਸਪੇਸ autofs ਲਈ ਡਾਇਰੈਕਟ ਮਾਊਂਟ ਸਹਿਯੋਗ ਦੇਣ ਲਈ ਅੱਪਡੇਟ ਕੀਤਾ ਗਿਆ ਹੈ (2.6.18)

  • cachefs ਕੋਰ enablers (2.6.18)

ਸੁਰੱਖਿਆ

  • ਐਡਰੈੱਸ ਸਪੇਸ ਰੈਂਡਮਾਈਜੇਸ਼ਨ

    • ਇਹਨਾਂ ਲਾਗੂ ਕੀਤੇ ਪੈਚਾਂ ਸਮੇਤ, ਹਰੇਕ ਕਾਰਜ ਦੇ ਸਟੈਕ ਲਗਾਤਾਰ ਸਥਿਤੀ ਤੋਂ ਸ਼ੁਰੂ ਹੋਣਗੇ, ਅਤੇ mmap() (ਜਿੱਥੇ ਇਹਨਾਂ ਚੀਜਾਂ ਦੇ ਵਿੱਚ, ਸ਼ੇਅਰ ਲਾਇਬਰੇਰੀਆਂ ਜਾਂਦੀਆਂ ਹਨ) ਲਈ ਵਰਤਿਆ ਮੈਮੋਰੀ ਖੇਤਰ ਵੀ ਉਸੇ ਮੁਤਾਬਿਕ ਕ੍ਰਮਬੱਧ ਹੋਵੇਗਾ (2.6.12) (Red Hat Enterprise Linux 4 ਵਿੱਚ)।

  • SELinux (2.6.12) ਲਈ ਬਹੁ-ਪੱਧਰ ਸੁਰੱਖਿਆ ਪਰਬੰਧਨ

  • ਸਬਸਿਸਟਮ ਪੜਤਾਲ

    • process-context ਤੇ ਅਧਾਰਿਤ ਫਿਲਟਰਿੰਗ ਲਈ ਸਹਿਯੋਗ (2.6.17)

    • ਹੋਰ ਫਿਲਟਰ ਨਿਯਮ ਤੁਲਨਾਤਮਕ। (2.6.17)

  • TCP/UDP getpeersec: ਇੱਕ IPSec ਸੁਰੱਖਿਆ ਐਸ਼ੋਸ਼ੀਏਸ਼ਨ, ਜਿਸ ਨੂੰ ਇੱਕ ਖਾਸ TCP ਜਾਂ UDP ਸਾਕਟ ਵਰਤਦਾ ਹੈ, ਦੀ ਸੁਰੱਖਿਆ ਜਾਣਕਾਰੀ ਪ੍ਰਾਪਤ ਕਰਨ ਲਈ security-aware ਕਾਰਜ ਨੂੰ ਅਯੋਗ ਕਰਦਾ ਹੈ (2.6.17)

ਨੈੱਟਵਰਕਿੰਗ

  • ਸ਼ਾਮਿਲ ਕੀਤੇ ਕੁਝ TCP ਟਰੈਫਿਕ ਮੈਡਿਊਲ (2.6.13)

  • IPV6: ਕੁਝ ਨਵੇਂ sockopt / ancillary ਡਾਟਾ ਨੂੰ ਤਕਨੀਕੀ API ਵਿੱਚ ਸਹਿਯੋਗ (2.6.14)

  • IPv4/IPv6: UFO (UDP Fragmentation Offload) Scatter-gather ਵਿਧੀ (2.6.15)

    • UFO ਇੱਕ ਵਿਸ਼ੇਸ਼ਤਾ ਹੈ ਜਿਸ ਵਿੱਚ ਲੀਨਕਸ ਕਰਨਲ ਨੈੱਟਵਰਕ ਸਟੈਕ ਵੱਡੇ UDP ਡਾਟਾਗਰਾਮਾਂ ਤੋਂ ਹਾਰਡਵੇਅਰ ਵੱਲ IP ਫਰੈਗਮੈਂਟੇਸ਼ਨ ਫੰਕਸ਼ਨੈਲਿਟੀ ਆਫਲੋਡ ਕਰੇਗਾ। ਇਸ ਨਾਲ ਵੱਡੇ UDP ਡਾਟਾਗਰਾਮਾਂ ਤੋਂ MTU ਦੁਆਰਾ ਨਿਰਧਾਰਤ ਪੈਕਟਾਂ ਵੱਲ ਫਰੈਗਮੈਂਟੇਸ਼ਨ ਵਿੱਚ ਸਟੈਕ ਓਵਰਹੈੱਡ ਤੋਂ ਛੁਟਕਾਰਾ ਹੋਵੇਗਾ।

  • ਸ਼ਾਮਿਲ ਕੀਤਾ nf_conntrack ਸਬ-ਸਿਸਟਮ (2.6.15)

    • ਨੈੱਟ-ਫਿਲਟਰ ਵਿੱਚ ਮੌਜੂਦਾ ਕੁਨੈਕਸ਼ਨ ਨਿਗਰਾਨੀ ਸਬਸਿਸਟਮ ਸਿਰਫ ipv4 ਦਾ ਪਰਬੰਧਨ ਕਰ ਸਕਦਾ ਹੈ। ਇੱਥੇ ipv6 ਲਈ ਕੁਨੈਕਸ਼ਨ ਨਿਗਰਾਨੀ ਸਹਿਯੋਗ ਵਾਸਤੇ ਦੋ ਚੋਣਾਂ ਹਨ; ਜਾਂ ਤਾਂ ipv4 ਕੁਨੈਕਸ਼ਨ ਦੇ ਕੋਡ ਨੂੰ ipv6 ਦੇ ਵਿੱਚ ਨਕਲ ਕਰੋ, ਜਾਂ (ਇਹਨਾਂ ਪੈਚਾਂ ਦੁਆਰਾ ਵਰਤੀ ਚੋਣ) ਇੱਕ ਆਮ ਪਰਤ ਤਿਆਰ ਕਰੋ ਜੋ ipv4 ਅਤੇ ipv6 ਦੋਨਾਂ ਦਾ ਪਰਬੰਧਨ ਕਰੇਗੀ ਅਤੇ ਇਸ ਤਰਾਂ ਕਰਨ ਲਈ ਸਿਰਫ ਇੱਕ ਸਬ-ਪਰੋਟੋਕਾਲ (TCP, UDP, ਆਦਿ) ਕੁਨੈਕਸ਼ਨ ਨਿਗਰਾਨੀ ਮੈਡਿਊਲ ਲਿਖਣਾ ਪਵੇਗਾ। ਅਸਲ ਵਿੱਚ, nf_conntrack ਕਿਸੇ ਵੀ ਪਰਤ 3 ਪਰੋਟੋਕਾਲ ਨਾਲ ਕੰਮ ਕਰਨ ਦੇ ਸਮਰੱਥ ਹੈ।

  • IPV6

    • RFC 3484 ਲੋੜੀਂਦੀ ਸਰੋਤ ਐਡਰੈੱਸ ਚੋਣ (2.6.15)

    • ਰਾਊਟਰ ਪਸੰਦਾਂ ਲਈ ਸ਼ਾਮਿਲ ਕੀਤਾ ਸਹਿਯੋਗ (RFC4191) (2.6.17)

    • ਸ਼ਾਮਿਲ ਕੀਤੀ ਰਾਊਟਰ ਪਹੁੰਚ ਪੜਤਾਲ (RFC4191) (2.6.17)

  • ਵਾਇਰਲੈੱਸ ਅੱਪਡੇਟ

    • ਹਾਰਡਵੇਅਰ crypto ਅਤੇ ਫਰੈਗਮੈਂਟੇਸ਼ਨ offload ਸਹਿਯੋਗ

    • QoS (WME) ਸਹਿਯੋਗ, "ਵਾਇਰਲੈੱਸ spy ਸਹਿਯੋਗ"

    • ਰਲਵੀਂ PTK/GTK

    • CCMP/TKIP ਸਹਿਯੋਗ ਅਤੇ WE-19 HostAP ਸਹਿਯੋਗ

    • BCM43xx ਵਾਇਰਲੈੱਸ ਡਰਾਈਵਰ

    • ZD1211 ਵਾਇਰਲੈੱਸ ਡਰਾਈਵਰ

    • WE-20, ਵਾਇਰਲੈੱਸ ਐਕਸਟੈਂਸ਼ਨ (2.6.17) ਦਾ ਵਰਜਨ 20

    • ਸ਼ਾਮਿਲ ਕੀਤਾ ਹਾਰਡਵੇਅਰ ਤੇ ਨਾ-ਨਿਰਭਰ ਸਾਫਟਵੇਅਰ MAC ਪਰਤ, "Soft MAC" (2.6.17)

    • ਸ਼ਾਮਿਲ ਕੀਤੀ LEAP ਪ੍ਰਮਾਣਿਕਤਾ ਕਿਸਮ

  • ਸ਼ਾਮਿਲ ਕੀਤਾ ਆਮ segmentation offload (GSO) (2.6.18)

    • ਕਈ ਵਾਰ ਕਾਰਜਕੁਸ਼ਲਤਾ ਵਧਾਉਂਦਾ ਹੈ, ਭਾਵੇਂ ਇਸ ਨੂੰ ethtool ਦੁਆਰਾ ਯੋਗ ਕਰਨ ਦਾ ਲੋੜ ਹੁੰਦੀ ਹੈ

  • SELinux ਵਿੱਚ ਨਵੀਂ ਪ੍ਰਤੀ-ਪੈਕੇਟ ਪਹੁੰਚ ਪਰਬੰਧਨ ਸ਼ਾਮਿਲ ਕੀਤਾ ਗਿਆ ਹੈ, ਪੁਰਾਣਾ ਪੈਕੇਟ ਪਰਬੰਧਨ ਹਟਾਇਆ ਗਿਆ ਹੈ

  • ਕੋਰ ਨੈੱਟਵਰਕਿੰਗ ਲਈ ਨੈੱਟਵਰਕ ਪੈਕਟਾਂ ਉੱਪਰ ਸੁਰੱਖਿਆ ਮਾਰਕ ਕਰਨ ਲਈ ਸੁਰੱਖਿਆ ਸਬ-ਸਿਸਟਮ ਦੀ ਮਨਜੂਰੀ ਦੇਣ ਲਈ ਸ਼ਾਮਿਲ ਕੀਤਾ secmark ਸਹਿਯੋਗ (2.6.18)

  • DCCPv6 (2.6.16)

ਸ਼ਾਮਿਲ ਕੀਤਾ ਹਾਰਡਵੇਅਰ ਸਹਿਯੋਗ

ਸੂਚਨਾ

ਇਸ ਭਾਗ ਵਿੱਚ ਸਿਰਫ ਖਾਸ-ਖਾਸ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।

  • x86-64 clustered APIC ਸਹਿਯੋਗ (2.6.10)

  • Infiniband ਸਹਿਯੋਗ (2.6.11) (ਜਿਆਦਾਤਰ Red Hat Enterprise Linux 4 ਵਿੱਚ)

  • ਹਾਟ ਪਲੱਗ

    • ਮੈਮੋਰੀ ਹਾਟ-ਪਲੱਗ ਲਈ ਸ਼ਾਮਿਲ ਕੀਤੇ ਆਮ ਮੈਮੋਰੀ ਸ਼ਾਮਿਲ/ਹਟਾਓ ਅਤੇ ਸਹਿਯੋਗੀ ਫੰਕਸ਼ਨ (2.6.15)

    • ਨਵੇਂ ਪਰੋਸੈੱਸਰਾਂ ਦੇ ਭੌਤਿਕ ਰੂਪ ਵਿੱਚ ਸ਼ਾਮਿਲ ਕਰਨ ਲਈ ਹਾਟ ਪਲੱਗ CPU ਸਹਿਯੋਗ (ਮੌਜੂਦਾ CPUs ਦਾ hotplug ਅਯੋਗ/ਯੋਗ ਲਈ ਪਹਿਲਾਂ ਹੀ ਸਹਿਯੋਗ ਹੈ)

  • SATA/libata ਸੋਧਾਂ, ਵਧੀਕ ਹਾਰਡਵੇਅਰ ਸਹਿਯੋਗ (Red Hat Enterprise Linux 4 ਵਿੱਚ)

    • ਇੱਕ ਪੂਰੀ ਤਰਾਂ ਸੋਧਿਆ libata ਗਲਤੀ ਪਰਬੰਧਕ; ਇਸ ਸਾਰੇ ਕੰਮ ਦਾ ਨਤੀਜਾ ਵਧੇਰੇ ਵਧੀਆ SATA ਸਬ-ਸਿਸਟਮ ਹੈ ਜੋ ਕਈ ਗਲਤੀਆਂ ਤੋਂ ਮੁੜ ਮੁਕਤ ਕੀਤਾ ਜਾ ਸਕਦਾ ਹੈ।

    • Native Command Queuing (NCQ), tagged command queuing ਦਾ ਇੱਕ SATA ਵਰਜਨ ਹੈ - ਕਈ I/O ਬੇਨਤੀਆਂ ਨੂੰ ਇੱਕੋ ਡਰਾਈਵ ਉੱਪਰ ਇੱਕੋ ਸਮੇਂ ਠਹਿਰਾਉਣ ਦੀ ਯੋਗਤਾ। (2.6.18)

    • ਹਾਟ-ਪਲੱਗ ਸਹਿਯੋਗ (2.6.18)

  • EDAC ਸਹਿਯੋਗ (2.6.16) (Red Hat Enterprise Linux 4 ਵਿੱਚ)

    • EDAC ਉਦੇਸ਼ ਹੈ, ਗਲਤੀਆਂ ਜੋ ਕੰਪਿਊਟਰ ਸਿਸਟਮ ਵਿੱਚ ਆਉਂਦੀਆਂ ਹਨ, ਨੂੰ ਖੋਜਣਾ ਅਤੇ ਰਿਪੋਰਟ ਕਰਨਾ ਹੈ।

  • Intel(R) I/OAT DMA ਇੰਜਣ ਲਈ ਨਵਾਂ ioatdma ਡਰਾਈਵਰ ਸ਼ਾਮਿਲ ਕੀਤਾ ਹੈ (2.6.18)

NUMA (Non-Uniform Memory Access) / ਮਲਟੀ-ਕੋਰ

  • Cpusets (2.6.12)

    • Cpusets ਹੁਣ ਕਾਰਜਾਂ ਦੇ ਸਮੂਹ ਨੂੰ CPUs ਦੇ ਸਮੂਹ ਅਤੇ ਮੈਮੋਰੀ ਨੋਡ ਨਿਰਧਾਰਤ ਕਰਨ ਲਈ ਇੱਕ ਰਚਨਾ ਮੁਹੱਈਆ ਕਰਦਾ ਹੈ। Cpusets, ਕਾਰਜਾਂ ਲਈ CPU ਅਤੇ ਮੈਮੋਰੀ ਨਿਰਧਾਰਨ ਸਿਰਫ cpuset ਵਿੱਚ ਮੌਜੂਦ ਸਰੋਤਾਂ ਲਈ ਹੀ ਕਰਦਾ ਹੈ। ਇਹ ਵੱਡੇ ਸਿਸਟਮਾਂ ਉੱਪਰ ਆਰਜੀ ਕਾਰਜ ਨਿਰਧਾਰਨ ਲਈ ਜਰੂਰੀ ਹਨ।

  • NUMA-aware ਸਲੈਬ ਆਲੋਕੇਟਰ (2.6.14)

    • ਇਹ ਮਲਟੀਪਲ ਨੋਡਾਂ ਉੱਪਰ ਸਲੈਬਾਂ ਬਣਾਉਂਦਾ ਹੈ ਅਤੇ ਸਲੈਬਾਂ ਦਾ ਅਜਿਹਾ ਪਰਬੰਧਨ ਕਰਦਾ ਹੈ ਕਿ ਸਥਾਪਤ ਕਰਨ ਦੀ ਸਥਿਤੀ ਅਨੁਕੂਲ ਹੁੰਦੀ ਹੈ। ਹਰੇਕ ਨੋਡ ਦੀ ਅਧੂਰੀਆਂ, ਫਰੀ ਅਤੇ ਪੂਰੀਆਂ ਸਲੈਬਾਂ ਦੀ ਆਪਣੀ ਸੂਚੀ ਹੁੰਦੀ ਹੈ। ਨੋਡ ਲਈ ਸਭ ਆਬਜੈਕਟ ਸਥਾਪਤੀਆਂ ਨੋਡ ਦੀ ਆਪਣੀ ਸਲੈਬ ਸੂਚੀ ਵਿੱਚੋਂ ਹੁੰਦੀਆਂ ਹਨ।

  • ਸਵੈਪ ਮਾਈਗਰੇਸ਼ਨ (2.6.16)

    • ਜਦੋਂ ਕਾਰਜ ਚੱਲਦਾ ਹੈ ਤਾਂ ਸਵੈਪ ਮਾਈਗਰੇਸ਼ਨ ਨਾਲ ਸਫਿਆਂ ਦੀ NUMA ਸਿਸਟਮ ਵਿੱਚ ਨੋਡਾਂ ਵਿਚਕਾਰ ਭੌਤਿਕ ਸਥਾਪਤੀ ਨੂੰ ਮਨਜੂਰੀ ਮਿਲਦੀ ਹੈ।

  • ਵੱਡੇ ਸਫੇ (2.6.16)

    • ਵੱਡੇ ਸਫਿਆਂ ਲਈ ਸ਼ਾਮਿਲ ਕੀਤਾ NUMA ਨੀਤੀ ਸਹਿਯੋਗ: ਮੈਮੋਰੀ ਪਾਲਿਸੀ ਲੇਅਰ ਵਿੱਚ huge_zonelist() ਫੰਕਸ਼ਨ NUMA ਦੂਰੀ ਦੁਆਰਾ ਕ੍ਰਮਬੱਧ ਜ਼ੋਨਾਂ ਦੀ ਸੂਚੀ ਵਿਖਾਉਂਦਾ ਹੈ। hugetlb ਲੇਅਰ ਸੂਚੀ ਵਿੱਚ ਉਸ ਜ਼ੋਨ ਲਈ ਵੇਖੇਗਾ ਜਿਸ ਵਿੱਚ ਉਪਲੱਬਧ ਵੱਡੇ ਪੇਜ਼ ਹਨ ਪਰ ਹੁਣ cpuset ਦੇ nodeset ਵਿੱਚ ਵੀ ਹੈ।

    • huge pages ਹੁਣ cpusets ਮੁਤਾਬਿਕ ਚਲਦਾ ਹੈ

  • ਪ੍ਰਤੀ-ਜੋਨ VM ਕਾਊਂਟਰ

    • ਜ਼ੋਨ-ਅਧਾਰਿਤ VM statistics ਦਿੱਤਾ ਗਿਆ ਹੈ, ਜੋ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ਕਿ ਜ਼ੋਨ ਮੈਮੋਰੀ ਦੀ ਕਿਸ ਸਥਿਤੀ ਵਿੱਚ ਹੈ

  • Netfilter ip_tables: NUMA-aware ਵੰਡ। (2.6.16)

  • ਮਲਟੀ-ਕੋਰ (Multi-core)

    • cores ਵਿਚਕਾਰ ਸ਼ੇਅਰ ਕੈਸ਼ ਸਮੇਤ multi-core ਦਰਸਾਉਣ ਲਈ ਨਵਾਂ ਸਮਾਂ-ਤਹਿ ਡੋਮੇਨ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਅਜਿਹਾ ਸਿਸਟਮਾਂ ਉੱਪਰ ਵਧੀਆ cpu ਸਮਾਂ-ਤਹਿ ਫੈਸਲੇ ਲੈਣਾ ਸੰਭਵ ਹੁੰਦਾ ਹੈ, ਕਈ ਵਾਰ ਕਾਰਜਕੁਸ਼ਲਤਾ ਸੋਧ ਹੁੰਦੀ ਹੈ (2.6.17)

    • CPU scheduler ਲਈ ਪਾਵਰ ਸੇਵਿੰਗ ਪਾਲਿਸੀ: multicore/smt cpus ਨਾਲ, ਕਾਰਜਾਂ ਨੂੰ ਸਭ CPUs ਉੱਪਰ ਵੰਡਣ ਦੀ ਬਜਾਇ ਕੁਝ ਪੈਕੇਜਾਂ ਨੂੰ ਵਿਹਲੇ ਛੱਡ ਕੇ ਪਾਵਰ ਖਪਤ ਵਿੱਚ ਸੋਧ ਕੀਤਾ ਜਾ ਸਕਦੀ ਹੈ।

( x86 )



[1] ਇਹ ਜਾਣਕਾਰੀ ਓਪਨ ਪਬਲੀਕੇਸ਼ਨ ਲਾਈਸੈਂਸ, v1.0 ਵਿੱਚ ਦਿੱਤੀਆਂ ਸ਼ਰਤਾਂ ਅਤੇ ਹਦਾਇਤਾਂ ਦੇ ਅਨੁਸਾਰ ਹੀ ਦਿੱਤੀ ਜਾ ਸਕਦੀ ਹੈ, ਜੋ http://www.opencontent.org/openpub/ ਉੱਪਰ ਉਪਲੱਬਧ ਹੈ।